Connect with us

Uncategorized

ਫ਼ਿਲਮ ‘ਯਾਰੀਆਂ-2’ ਦਾ ਗੀਤ ‘ਸਿਮਰੂੰ ਤੇਰਾ ਨਾਮ’ ਹੋਇਆ ਰਿਲੀਜ਼

Published

on

ਮੁੰਬਈ,11ਸਤੰਬਰ 2023:-  ਰਾਧਿਕਾ ਰਾਓ ਤੇ ਵਿਨੈ ਸਪਰੂ ਦੁਆਰਾ ਨਿਰਦੇਸ਼ਿਤ ‘ਯਾਰੀਆਂ 2’ ’ਚ ਦਿਵਿਆ ਖੋਸਲਾ ਕੁਮਾਰ, ਮਿਜ਼ਾਨ ਜਾਫਰੀ ਤੇ ਪਰਲ ਵੀ. ਪੁਰੀ ਮੁੱਖ ਭੂਮਿਕਾਵਾਂ ’ਚ ਹਨ ਜੋ ਇਕ ਸੁੰਦਰ ਚਚੇਰੇ ਭਰਾ ਦੇ ਰਿਸ਼ਤੇ ਨੂੰ ਸੈਲੀਬ੍ਰੇਟ ਕਰਦਾ ਹੈ। ਦਿਵਿਆ ਖੋਸਲਾ ਕੁਮਾਰ ਉਰਫ਼ ‘ਲਾਡਲੀ’ ਦੀ ਲਵ ਲਾਈਫ ਕਹਾਣੀ ਦਾ ਕੇਂਦਰ ਬਿੰਦੂ ਹੋਣ ਦੇ ਨਾਲ, ਨਿਰਮਾਤਾ ਹੁਣ ‘ਸਿਮਰੂੰ ਤੇਰਾ ਨਾਮ’ ਦੀ ਰਿਲੀਜ਼ ਨਾਲ ਸਾਨੂੰ ਭਾਵਨਾਵਾਂ ਦੀ ਦੁਨੀਆ ਦੀ ਇਕ ਝਲਕ ਦਿੰਦੇ ਹਨ।

ਸਚੇਤ ਟੰਡਨ ਦੁਆਰਾ ਖੂਬਸੂਰਤੀ ਨਾਲ ਗਾਇਆ ਗਿਆ ਇਹ ਗੀਤ ਮਨਨ ਭਾਰਦਵਾਜ ਦੁਆਰਾ ਲਿਖਿਆ ਤੇ ਕੰਪੋਜ਼ ਕੀਤਾ ਗਿਆ ਹੈ। ਪਿਆਰ ’ਚ ਕਮਜ਼ੋਰੀ ਤੇ ਅਜੀਬਤਾ ਨੂੰ ਉਜਾਗਰ ਕਰਦਾ ਹੈ। ‘ਸਿਮਰੂੰ ਤੇਰਾ ਨਾਮ’ ਤੁਹਾਡੀ ਪਿਆਰ ਦੀ ਪਲੇ ਲਿਸਟ ’ਚ ਇਕ ਸੰਪੂਰਨ ਜੋੜ ਹੈ, ਜਦੋਂ ਕਿ ਗੀਤ ’ਚ ਦਿਵਿਆ ਤੇ ਯਸ਼ ਦੀ ਕੈਮਿਸਟਰੀ ਚਮਕ ਰਹੀ ਹੈ, ਇਹ ਗਾਣਾ ਨਿਸ਼ਚਿਤ ਤੌਰ ’ਤੇ ਤੁਹਾਨੂੰ ਪ੍ਰਭਾਵਿਤ ਕਰੇਗਾ।

ਇਹ ਫ਼ਿਲਮ 20 ਅਕਤੂਬਰ 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਦਿਵਿਆ ਖੋਸਲਾ ਕੁਮਾਰ ਤੇ ਆਯੂਸ਼ ਮਹੇਸ਼ਵਰੀ ਦੁਆਰਾ ਨਿਰਮਿਤ, ਫ਼ਿਲਮ ਦਾ ਨਿਰਦੇਸ਼ਨ ਰਾਧਿਕਾ ਰਾਓ ਤੇ ਵਿਨੇ ਸਪਰੂ ਨੇ ਕੀਤਾ ਹੈ।