International
ਅਟਕਲਾਂ ਦਾ ਬਾਜ਼ਾਰ ਤਾਨਾਸ਼ਾਹ ਕਿਮ ਦੀ ਸਿਹਤ ਨੂੰ ਲੈ ਕੇ ਫਿਰ ਹੋਈਆ ਗਰਮ, ਜਾਣੋ ਇਸ ਵਾਰ ਕੀ ਹੈ ਵਜ੍ਹਾ

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਓਨ ਦੀ ਸਿਹਤ ਨੂੰ ਲੈ ਕੇ ਇਕ ਵਾਰ ਫਿਰ ਤੋਂ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੀ ਵਜ੍ਹਾ ਬਣੀ ਹੈ ਉਨ੍ਹਾਂ ਦੀ ਇਕ ਫੋਟੋ, ਜੋ ਹਾਲ ਹੀ ’ਚ ਸਾਹਮਣੇ ਆਈ ਹੈ। ਇਸ ’ਚ ਉਨ੍ਹਾਂ ਨੂੰ ਪਹਿਲਾਂ ਤੋਂ ਜ਼ਿਆਦਾ ਕਮਜ਼ੋਰ ਮਹਿਸੂਸ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਭਾਰ ਪਹਿਲਾਂ ਦੇ ਮੁਕਾਬਲੇ ਘੱਟ ਹੋਇਆ ਹੈ। ਉਨ੍ਹਾਂ ਦੀ ਇਹ ਤਸਵੀਰ ਉੱਤਰੀ ਕੋਰੀਆ ਦੀ ਸਟੇਟ ਮੀਡੀਆ ਨੇ ਸ਼ਨੀਵਾਰ ਨੂੰ ਹੀ ਰਿਲੀਜ਼ ਹੀ ਹੈ। ਉਨ੍ਹਾਂ ਦੀ ਇਹ ਫੋਟੋ ਉਸ ਸਮੇਂ ਦੀ ਹੈ। ਜਦੋਂ ਉਨ੍ਹਾਂ ਨੇ ਪਿਛਲੇ ਹਫ਼ਤੇ ਸੱਤਾਧਾਰੀ ਪਾਰਟੀ ਦੀ ਬੈਠਕ ਨੂੰ ਸੰਬੋਧਿਤ ਕੀਤਾ ਸੀ। ਇਸ ਬੈਠਕ ਦੌਰਾਨ ਉਹ ਕਰੀਬ ਇਕ ਮਹੀਨੇ ਬਾਅਦ ਮੀਡੀਆ ਦੇ ਸਾਹਮਣੇ ਆਏ ਸਨ। ਇਸ ਦੌਰਾਨ ਅਜਿਹਾ ਮੰਨਿਆ ਗਿਆ ਕਿ ਉਨ੍ਹਾਂ ਨੇ ਆਪਣਾ ਭਾਰ ਕੁਝ ਘੱਟ ਕੀਤਾ ਹੈ। ਉਨ੍ਹਾਂ ਦੀ ਪਹਿਲਾਂ ਦੀ ਤੇ ਹੁਣ ਸਾਹਮਣੇ ਆਈ ਫੋਟੋ ਦਾ ਵਿਸ਼ਲੇਸ਼ਣ ਕੀਤਾ ਹੈ।
ਇਸ ’ਚ ਉਨ੍ਹਾਂ ਦੀ ਸੱਜੀ ਬਾਹ ਪਹਿਲਾਂ ਦੇ ਮੁਕਾਬਲੇ ਪਤਲੀ ਲੱਗ ਰਹੀ ਸੀ। ਇਸ ਫੋਟੋ ’ਚ ਉਨ੍ਹਾਂ ਦੀ ਬਾਹ ’ਚ ਟਾਈਟ ਨਾਲ ਬੰਨੀ ਹੋਈ ਉਨ੍ਹਾਂ ਦੀ ਮਨਪਸੰਦ ਘੜੀ ਦਿਖਾਈ ਦੇ ਰਹੀ ਹੈ ਜੋ ਕਰੀਬ 12 ਹਜ਼ਾਰ ਡਾਲਰ ਦੀ ਹੈ। ਜਾਣਕਾਰਾਂ ਨੇ ਇਸ ਫੋਟੋ ਨੂੰ ਨਵੰਬਰ 2020 ਤੇ ਇਸ ਸਾਲ ਮਾਰਚ ’ਚ ਲਈ ਗਈ ਇਕ ਫੋਟੋ ਦੇ ਨਾਲ ਮਿਲਾ ਕੇ ਵੀ ਦੇਖਿਆ ਹੈ। 37 ਸਾਲਾਂ kim jong ਸਮੋਕਰ ਹਨ। ਉਨ੍ਹਾਂ ਦੇ ਪਿਤਾ ਕਿਮ ਜੋਂਗ ਇਲ ਦੀ ਮੌਤ ਸਾਲ 2011 ’ਚ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਆਪਣੇ ਲਾਈਫ-ਸਟਾਈਲ ਤੇ ਭਾਰ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।