National
ਬਾਬਾ ਸਿੱਦੀਕੀ ਕਤਲਕਾਂਡ ‘ਚ ਤੀਜੀ ਗ੍ਰਿਫ਼ਤਾਰੀ
ਪੁਲਿਸ ਨੇ ਐਨਸੀਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਕੇਸ ਵਿੱਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦਾ ਨਾਂ ਪ੍ਰਵੀਨ ਲੋਂਕਰ ਦੱਸਿਆ ਜਾ ਰਿਹਾ ਹੈ। ਪ੍ਰਵੀਨ ਲੋਨਕਰ ਨੇ ਆਪਣੇ ਭਰਾ ਸ਼ੁਭਮ ਲੋਨਕਰ ਦੇ ਫੇਸਬੁੱਕ ਅਕਾਊਂਟ ‘ਤੇ ਪੋਸਟ ਕਰਕੇ ਕਤਲ ਕੀਤੇ ਐੱਨਸੀਪੀ ਨੇਤਾ ਦੀ ਜ਼ਿੰਮੇਵਾਰੀ ਲਈ ਹੈ।
ਪੋਸਟ ਸਾਹਮਣੇ ਆਉਣ ਤੋਂ ਬਾਅਦ ਮੁੰਬਈ ਪੁਲਿਸ ਦੀ ਟੀਮ ਪੁਣੇ ਲਈ ਰਵਾਨਾ ਹੋਈ, ਜਿੱਥੋਂ ਦੋਸ਼ੀ ਪ੍ਰਵੀਨ ਲੋਨਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਪ੍ਰਵੀਨ ਦਾ ਭਰਾ ਸ਼ੁਭਮ ਫਿਲਹਾਲ ਫਰਾਰ ਹੈ।
ਬਾਬਾ ਸਿੱਦੀਕੀ ਕਤਲ ਕੇਸ ਵਿੱਚ ਮੁੰਬਈ ਪੁਲਿਸ ਹੁਣ ਤੱਕ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਿਸ ਵਿੱਚ ਦੋ ਮੁਲਜ਼ਮਾਂ ਨੂੰ ਘਟਨਾ ਤੋਂ ਤੁਰੰਤ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦਕਿ ਇੱਕ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਮੁੰਬਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਖ-ਵੱਖ ਰਾਜਾਂ ਵਿੱਚ ਛਾਪੇਮਾਰੀ ਵੀ ਕਰ ਰਹੀਆਂ ਹਨ।
ਜੀਸ਼ਾਨ ਅਖਤਰ ਦੀ ਭਾਲ ਜਾਰੀ…..
ਮੁੰਬਈ ਪੁਲਿਸ ਬਾਬਾ ਸਿੱਦੀਕੀ ਕਤਲ ਕਾਂਡ ਦੇ ਇੱਕ ਹੋਰ ਫਰਾਰ ਦੋਸ਼ੀ ਜੀਸ਼ਾਨ ਅਖਤਰ ਦੀ ਵੀ ਭਾਲ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਜੀਸ਼ਾਨ ਅਖਤਰ ਦਾ ਇੱਕ ਡੋਜ਼ੀਅਰ ਸਾਹਮਣੇ ਆਇਆ ਹੈ, ਇਸ ਡੋਜ਼ੀਅਰ ਦੇ ਮੁਤਾਬਕ ਜ਼ੀਸ਼ਾਨ ਅਖਤਰ ਦਾ ਅਸਲੀ ਨਾਮ ਮੁਹੰਮਦ ਯਾਸੀਨ ਅਖਤਰ ਹੈ। ਜ਼ੀਸ਼ਾਨ ਅਖਤਰ ਦੇ ਗੈਂਗ ‘ਚ 22 ਲੋਕ ਹਨ। ਜ਼ੀਸ਼ਾਨ ਖ਼ਿਲਾਫ਼ ਪੰਜਾਬ ਦੇ ਜਲੰਧਰ ਥਾਣੇ ਵਿੱਚ 30 ਲੱਖ ਰੁਪਏ ਦੀ ਫਿਰੌਤੀ ਦਾ ਕੇਸ ਵੀ ਦਰਜ ਹੈ।