National
ਦੇਸ਼ ਭਰ ‘ਚ ਮੌਸਮ ਨੂੰ ਲੈ ਕੇ IMD ਨੇ ਜਾਰੀ ਕੀਤਾ ਅਲਰਟ

WEATHER NEWS: ਮੌਸਮ ਵਿਭਾਗ (IMD)ਮੁਤਾਬਕ ਅੱਜ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ | ਦੇਸ਼ ਦੇ ਕੁਝ ਰਾਜਾਂ ਵਿੱਚ ਹੀਟਵੇਵ ਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉੱਤਰੀ ਭਾਰਤ ਦੇ ਪਹਾੜੀ ਰਾਜਾਂ ਵਿੱਚ ਮੀਂਹ ਅਤੇ ਬਰਫ਼ਬਾਰੀ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਹਿਮਾਲੀਅਨ ਖੇਤਰਾਂ ‘ਚ ਅੱਜ ਯਾਨੀ 03 ਅਪ੍ਰੈਲ ਤੋਂ ਮੀਂਹ ਅਤੇ ਬਰਫਬਾਰੀ ਦਾ ਨਵਾਂ ਦੌਰ ਜਾਰੀ ਰਹੇਗਾ। ਮੌਸਮ ਵਿਭਾਗ ਅਨੁਸਾਰ ਪਹਾੜਾਂ ਵਿੱਚ 05 ਅਪ੍ਰੈਲ ਤੱਕ ਮੀਂਹ ਅਤੇ ਬਰਫ਼ਬਾਰੀ ਜਾਰੀ ਰਹੇਗੀ। ਇਸ ਤੋਂ ਇਲਾਵਾ ਪੂਰਬੀ ਅਤੇ ਭਾਰਤ ਦੇ ਕੁਝ ਹਿੱਸਿਆਂ ਵਿੱਚ ਹੀਟਵੇਵ ਤਬਾਹੀ ਮਚਾਵੇਗੀ। ਆਈਐਮਡੀ ਮੁਤਾਬਕ ਗਰਮੀ ਦਾ ਇਹ ਕਹਿਰ 6 ਅਪ੍ਰੈਲ ਤੱਕ ਜਾਰੀ ਰਹੇਗਾ।
ਇਨ੍ਹਾਂ ਰਾਜਾਂ ਵਿੱਚ ਹੀਟਵੇਵ ਅਲਰਟ:
ਮੌਸਮ ਵਿਭਾਗ ਦੇ ਅਨੁਸਾਰ, 03 ਤੋਂ 06 ਅਪ੍ਰੈਲ ਦੇ ਵਿਚਕਾਰ ਕਰਨਾਟਕ ਅਤੇ ਓਡੀਸ਼ਾ ਦੇ ਅੰਦਰੂਨੀ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਰਹੇਗੀ। ਇਸ ਦੇ ਨਾਲ ਹੀ ਗੰਗਾ ਪੱਛਮੀ ਬੰਗਾਲ, ਝਾਰਖੰਡ, ਤੱਟਵਰਤੀ ਆਂਧਰਾ ਪ੍ਰਦੇਸ਼ ਵਿੱਚ 04 ਤੋਂ 06 ਅਪ੍ਰੈਲ ਦਰਮਿਆਨ ਗਰਮੀ ਦੀ ਲਹਿਰ ਰਹੇਗੀ।