National
ਸਪੇਨ ਦੇ ਪ੍ਰਧਾਨਮੰਤਰੀ ਦੀ ਪਤਨੀ ਵੀ ਕੋਰੋਨਾ ਵਾਇਰਸ ਤੋਂ ਪੀੜਤ
ਕੋਰੋਨਾ ਵਾਇਰਸ ਦਾ ਨਾਮ ਸੁਣਦੇ ਹੀ ਸਭ ਨੂੰ ਕੰਬਣੀ ਛਿੜ ਜਾਂਦੀ ਹੈ। ਜਿਥੇ ਕੋਰੋਨਾ ਵਾਇਰਸ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਵੀ ਫ਼ਸ ਚੁਕੀ ਓਥੇ ਹੀ ਸਪੇਨ ਦੇ ਪ੍ਰਧਾਨਮੰਤਰੀ ਦੀ ਪਤਨੀ ਵੀ ਇਸਦੀ ਸ਼ਿਕਾਰ ਹੋ ਗਈ ਹੈ। ਕੋਰੋਨਾਵਾਇਰਸ ਦਾ ਅਸਰ ਸਭ ਤੋਂ ਵੱਧ ਚੀਨ ਅਤੇ ਇਟਲੀ ਤੋਂ ਬਾਅਦ ਸਪੇਨ ਵਿੱਚ ਵੇਖਿਆ ਗਿਆ ਹੈ। ਸਪੇਨ ਦੇ ਪ੍ਰਧਾਨਮੰਤਰੀ ਪੇਡਰੋ ਸੈਂਚੇਜ਼ ਦੀ ਪਤਨੀ ਵੀ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਈ ਹੈ।
ਉਨ੍ਹਾਂ ਦੀ ਪਤਨੀ ਬੇਗੋਨਾ ਗੋਮੇਜ਼ ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਇਸ ਗੱਲ ਦੀ ਪੁਸ਼ਟੀ ਨਿਊਜ਼ ਏਜੰਸੀ Reuters ਨੇ ਕੀਤੀ ਹੈ। ਸਪੇਨ ਵਿਚ ਇਸ ਵਾਇਰਸ ਕਾਰਨ ਹੁਣ ਤਕ 183 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰੇ ਦੇਸ਼ ਵਿਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਪੂਰੀ ਦੁਨੀਆ ਵਿਚ, ਕੋਰੋਨਾ ਵਾਇਰਸ ਕਾਰਨ 5835 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।