Gurdaspur
ਕੋਰੋਨਾ ਅਲਰਟ ਦੇ ਦੌਰਾਨ ਕਰਾਇਮ ਰੇਟ ਵਿੱਚ ਆਈ ਗਿਰਾਵਟ

ਗੁਰਦਾਸਪੁਰ, 25 ਅਪ੍ਰੈਲ (ਗੁਰਪ੍ਰੀਤ ਸਿੰਘ): ਜਿਵੇਂ ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਉਸੇ ਤਰ੍ਹਾਂ ਹੀ ਹਰ ਨੈਗੇਟਿਵ ਦਾ ਕੋਈ ਨਾ ਕੋਈ ਪਾਜ਼ਿਟਿਵ ਪਹਿਲੂ ਵੀ ਜ਼ਰੂਰ ਹੁੰਦਾ ਹੈ । ਇਕ ਪਾਸੇ ਜੇਕਰ ਪੂਰੀ ਦੁਨੀਆਂ ‘ਚ ਕੋਰੋਨਾ ਵਾਇਰਸ ਦਾ ਕਹਿਰ ਹੈ ਉਥੇ ਹੀ ਇਸ ਹਾਲਾਤਾਂ ‘ਚ ਲੌਕਡਾਊਨ ਦੀ ਵਜ੍ਹਾ ਨਾਲ ਇਕ ਦੂਸਰਾ ਪੱਖ ਇਹ ਵੀ ਹੈ ਕਿ ਦੇਸ਼ ‘ਚ ਸੜਕਾਂ ਤੇ ਟ੍ਰੈਫਿਕ ਨਾ ਹੋਣ ਨਾਲ ਸੜਕ ਹਾਦਸੇ ਨਹੀਂ ਹੋ ਰਹੇ ਅਤੇ ਅਪਰਾਧਿਕ ਮਾਮਲੇ ‘ਚ ਵੀ ਬਹੁਤ ਵੱਡੀ ਗਿਰਾਵਟ ਸਾਹਮਣੇ ਆ ਰਹੀ ਹੈ ਜੋ ਇਕ ਚੰਗਾ ਸੰਦੇਸ਼ ਹੈ । ਜੇਕਰ ਗੱਲ ਪੁਲਿਸ ਜ਼ਿਲਾ ਬਟਾਲਾ ਦੀ ਕਰੀਏ ਤਾਂ ਇੱਥੇ ਕੋਰੋਨਾ ਅਲਰਟ ਦੇ ਚਲਦੇ ਕਰਾਇਮ ਰੇਟ 70 ਫੀਸਦੀ ਤੱਕ ਘੱਟ ਦਰਜ ਕੀਤਾ ਗਿਆ ਹੈ । ਐਸ ਪੀ ਜਸਬੀਰ ਰਾਏ ਨੇ ਦੱਸਿਆ ਦੀ ਜੇਕਰ ਪਿਛਲੇ ਸਾਲ ਇਸ ਮਹੀਨੇ ਵਿੱਚ ਹੋਏ ਜੁਰਮਾਂ ਦੀ ਗਿਣਤੀ ਦੇਖੀ ਜਾਵੇ ਤਾਂ ਬਟਾਲਾ ਦੇ ਕੁਲ 13 ਥਾਨਾਂ ਵਿੱਚ ਅਪ੍ਰੈਲ 2019 ਦੇ ਦੌਰਾਨ 120 ਦੇ ਕਰੀਬ ਆਪਰਾਧਿਕ ਮਾਮਲੇ ਦਰਜ ਕੀਤੇ ਗਏ ਸਨ । ਜਦੋਂ ਦੀ ਇਸ ਵਾਰ ਕੋਰੋਨਾ ਅਲਰਟ ਦੇ ਚਲਦੇ ਉਨ੍ਹਾਂ ਥਾਨਾਂ ਵਿੱਚ ਸਿਰਫ 45- 46 ਕੇਸ ਦਰਜ ਕੀਤੇ ਗਏ ਹਨ ਉਹ ਮਾਮਲੇ ਵੀ ਕਰਫਿਊ ਦੀ ਉਲੰਘਣਾ ਦੇ ਹਨ ਜਦਕਿ ਇਸ ਮਹੀਨੇ ਕੋਈ ਵੀ ਵੱਡੀ ਆਪਰਾਧਿਕ ਘਟਨਾ ਦਰਜ ਨਹੀਂ ਕੀਤੀ ਗਈ । ਉਹਨਾਂ ਦੱਸਿਆ ਕਿ ਇਸਨੂੰ ਕੋਰੋਨਾ ਦੇ ਅਸਰ ਦੇ ਨਾਲ ਨਾਲ ਚੱਪੇ ਚੱਪੇ ਉੱਤੇ ਤੈਨਾਤ ਕੀਤੀ ਗਈ ਪੁਲਿਸ ਫੋਰਸ ਦਾ ਅਸਰ ਹੀ ਮੰਨਿਆ ਜਾਵੇਗਾ।