Corona Virus
ਕੋਵਿਡ-19: ਕੈਨੇਡਾ ‘ਚ ਹੋ ਸਕਦੀਆਂ ਹਨ 11 ਹਜ਼ਾਰ ਤੋਂ 22 ਹਜ਼ਾਰ ਤੱਕ ਮੌਤਾਂ

ਔਟਵਾ, (16 ਅਪ੍ਰੈਲ): ਕੈਨੇਡਾ ਸਰਕਾਰ ਨੇ ਅੰਦਾਜ਼ਾ ਲਗਾਇਆ ਹੈ ਕਿ ਦੇਸ਼ ‘ਚ 9 ਲੱਖ 34 ਹਜ਼ਾਰ ਲੋਕ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋ ਸਕਦੇ ਹਨ ਅਤੇ 11 ਹਜ਼ਾਰ ਤੋਂ ਲੈ ਕੇ 22 ਹਜ਼ਾਰ ਤੱਕ ਮੌਤਾਂ ਹੋ ਸਕਦੀਆਂ ਹਨ। ਕੈਨੇਡਾ ਸਰਕਾਰ ਅਨੁਸਾਰ ਸਭ ਤੋਂ ਮਾੜੇ ਹਾਲਾਤ ‘ਚ ਅਜਿਹਾ ਹੋ ਸਕਦਾ ਹੈ ਉਂਝ ਮੌਤਾਂ ਦਾ ਅੰਕੜਾ ਇਸ ਤੋਂ ਘੱਟ ਹੋ ਸਕਦਾ ਹੈ।
ਫੈਡਰਲ ਸਰਕਾਰ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਹੈ ਕਿ ਮਹਾਮਾਰੀ ਕਾਰਨ 2 ਮਿਲਿਅਨ ਕੈਨੇਡੀਅਨ ਲੋਕਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ ਹਨ। ਖਜ਼ਾਨਾ ਬੋਰਡ ਦੇ ਮੁਖੀ ਜੀਨ ਜਵੇਨ ਡਕਲਸ ਮੁਤਾਬਿਕ ਸੋਮਵਾਰ ਨੂੰ ਨਿਊ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੇਫਿਟ ਲਈ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਅਤੇ ਅਰਜ਼ੀਆਂ ਖੁਲ੍ਹਦਿਆਂ ਹੀ ਲੱਖਾਂ ਲੋਕ ਅਪਲਾਈ ਕਰ ਚੁੱਕੇ ਹਨ। ਮਨਜ਼ੂਰ ਕੀਤੀਆਂ ਅਰਜ਼ੀਆਂ ਵਾਲੇ ਬਿਨੈਕਾਰਾਂ ਨੂੰ 4 ਮਹੀਨਿਆਂ ਲਈ ਪ੍ਰਤੀ ਮਹੀਨਾ 2 ਹਜ਼ਾਰ ਡਾਲਰ ਦਿੱਤੇ ਜਾਣਗੇ। ਇਸ ਲਾਭ ਲਈ ਯੋਗ ਬਣਨ ਵਾਸਤੇ ਸ਼ਰਤ ਹੈ ਕਿ ਬਿਨੈਕਾਰ ਨੇ ਪਿਛਲੇ 12 ਮਹੀਨਿਆਂ ’ਚ 5 ਹਜ਼ਾਰ ਡਾਲਰ ਕਮਾਏ ਹੋਣ ਅਤੇ ਉਸਦੀ ਨੌਕਰੀ ਜਾਣ ਦੀ ਮੁੱਖ ਵਜ੍ਹਾ ਕੋਰੋਨਾਵਾਇਰਸ ਹੋਵੇ।