Connect with us

Punjab

ਖੰਨਾ ‘ਚ ਚੋਰਾਂ ਨੇ ਘਰ ਦੇ ਬਾਹਰ ਖੜ੍ਹੀ ਗੱਡੀ ਕੀਤੀ ਚੋਰੀ

Published

on

10 ਦਸੰਬਰ 2023: ਖੰਨਾ ਦੇ ਵਿਚ ਬਿਤੀ ਰਾਤ ਚੋਰਾਂ ਵੱਲੋਂ ਘਰ ਦੇ ਬਾਹਰ ਖੜੀ ਜੈੱਨ ਕਾਰ ਚੋਰੀ ਕਰ ਫਰਾਰ ਹੋ ਗਏ ਇਹ ਚੋਰੀ ਦੀ ਸਾਰੀ ਘਟਨਾ ਕੇ ਸੀਸੀਟੀਵੀ ਚ ਕੈਦ ਹੋ ਗਈ| ਕਾਰ ਚੋਰੀ ਦੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਾਰ ਦੀ ਮਾਲਕ ਜਸਵੀਰ ਕੋਰ ਕੇ ਦੱਸਿਆ ਕਿ ਹਰ ਰੋਜ ਦੀ ਤਰਾਂ ਉਹ ਆਪਣੀ ਕਾਰ ਘਰ ਦੇ ਬਾਹਰ ਖੜੀ ਕਰਦੇ ਸਨ ਪਰ ਸਵੇਰੇ ਜਦੋਂ ਉੱਠ ਕੇ ਦੇਖਿਆ ਤਾਂ ਕਾਰ ਘਰ ਦੇ ਬਾਹਰੋਂ ਗਾਇਬ ਸੀ ਤਾਂ ਉਹਨਾਂ ਨੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇਖੇ ਤਾਂ ਜਿਸ ਤੋਂ ਪਤਾ ਲੱਗਿਆ ਕਿ ਦੋ ਮੋਟਰਸਾਇਕਲ ਸਵਾਰਾਂ ਵੱਲੋਂ ਰਾਤ ਦੇ ਕਰੀਬ 1.30 ਵਜੇ ਉਹਨਾਂ ਦੀ ਕਾਰ ਨੂੰ ਸਟਾਟ ਕਰਕੇ ਫਰਾਰ ਹੋ ਗਏ ਉਹਨਾਂ ਨੇ ਆਲੇ ਦੁਆਲੇ ਨਾਲ ਲੱਗਦੇ ਸ਼ਹਿਰਾਂ ਵਿਚੋ ਖੁੱਦ ਜਾ ਕੇ ਕਾਰ ਦੀ ਭਾਲ ਕੀਤੀ ਪਰ ਕੁਝ ਹਾਸਿਲ ਨਹੀਂ ਹੋਇਆ. ਉਹਨਾਂ ਨੇ ਇਸ ਦੀ ਚੋਰੀ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾ ਦਿੱਤੀ ਹੈ|