National
ਦਿੱਲੀ ਵਿੱਚ ਅੱਜ ਮੇਅਰ ਚੋਣ ਦੀ ਤੀਜੀ ਮੀਟਿੰਗ: ਹੰਗਾਮੇ ਕਾਰਨ ਦੋ ਵਾਰ ਹੋਈ ਮੁਲਤਵੀ

ਦਿੱਲੀ ਵਿੱਚ ਅੱਜ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਵੇਗੀ। ਇੱਕ ਮਹੀਨੇ ਵਿੱਚ 250 ਮੈਂਬਰੀ ਸਦਨ ਦੀ ਇਹ ਤੀਜੀ ਮੀਟਿੰਗ ਹੈ। ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਹੀ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ 6 ਮੈਂਬਰਾਂ ਦੀ ਚੋਣ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਸਦਨ ਵਿੱਚ ਹੰਗਾਮੇ ਕਾਰਨ ਦੋ ਵਾਰ 6 ਜਨਵਰੀ ਅਤੇ 24 ਜਨਵਰੀ ਨੂੰ ਚੋਣਾਂ ਨਹੀਂ ਹੋ ਸਕੀਆਂ ਸਨ। ਭਾਜਪਾ ਨੇ ਐਲਜੀ ਵੀਕੇ ਸਕਸੈਨਾ ਨੂੰ ਸੈਸ਼ਨ ਦੁਬਾਰਾ ਬੁਲਾਉਣ ਲਈ 10 ਫਰਵਰੀ ਦੀ ਸਿਫ਼ਾਰਸ਼ ਕੀਤੀ ਸੀ, ਜਦੋਂ ਕਿ ਆਪ ਪਾਰਟੀ ਨੇ 3, 4 ਅਤੇ 6 ਫਰਵਰੀ ਦਾ ਸੁਝਾਅ ਦਿੱਤਾ ਸੀ। ‘ਆਪ’ ਦੇ ਸੁਝਾਅ ਤੋਂ ਬਾਅਦ, ਐੱਲ.ਜੀ. ਨੇ ਸਦਨ ਦੇ ਸੈਸ਼ਨ ਲਈ 6 ਫਰਵਰੀ ਦੀ ਤਰੀਕ ਤੈਅ ਕੀਤੀ ਸੀ।