Connect with us

Entertainment

ਨੀਰੂ ਬਾਜਵਾ ਦੇ ਇਸ ਗੁਲਾਬੀ ਲੁੱਕ ਨੇ ਖਿੱਚਿਆਂ ਲੋਕਾਂ ਦਾ ਧਿਆਨ, ਤਸਵੀਰਾਂ ਹੋਈਆਂ ਵਾਇਰਲ

Published

on

NEERU BAJWA : ਸ਼ਾਯਰ ਫਿਲਮ ਦੀ ਅਦਾਕਾਰਾ ਨੀਰੂ ਬਾਜਵਾ ਖੂਬ ਸੁਰਖੀਆਂ ‘ਚ ਆ ਰਹੀ ਹੈ| ਇਸ ਫ਼ਿਲਮ ਦੇ ਆਉਣ ਤੋਂ ਬਾਅਦ ਖੂਬ ਨੀਰੂ ਨੂੰ ਕਾਫ਼ੀ ਪਿਆਰ ਮਿਲ ਰਿਹਾ ਹੈ|

ਸ਼ਾਯਰ ਫਿਲ ਤੋਂ ਵੱਖਰੀ ਪਛਾਣ ਬਣਾਉਣ ਵਾਲੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਵੱਡਾ ਨਾਂ ਹੈ। ਨੀਰੂ ਬਾਜਵਾ ਫਿਲਮਾਂ ਵਿੱਚ ਆਪਣਾ ਕਿਰਦਾਰ ਬਾਖੂਬੀ ਨਿਭਾਉਂਦੀ ਹੈ। ਨੀਰੂ ਬਾਰੇ ਕਿਹਾ ਜਾਂਦਾ ਹੈ ਕਿ ਉਹ ਜਿਸ ਵੀ ਫ਼ਿਲਮ ਵਿੱਚ ਹੋਵੇ, ਉਹ ਜ਼ਰੂਰ ਹਿੱਟ ਹੁੰਦੀ ਹੈ। ਨੀਰੂ ਬਾਜਵਾ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਨੀਰੂ ਬਾਜਵਾ ਆਪਣੀ ਜ਼ਿੰਦਗੀ ਨਾਲ ਜੁੜੀਆਂ ਅਪਡੇਟਸ ਅਤੇ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਨੀਰੂ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਅਦਾਕਾਰਾ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ‘ਤੇ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਨੀਰੂ ਬਾਜਵਾ ਪਿੰਕ ਲੇਡੀ ਬੌਸ ਲੁੱਕ ‘ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਨੀਰੂ ਬਾਜਵਾ ਕਾਫੀ ਹੌਟ ਨਜ਼ਰ ਆ ਰਹੀ ਹੈ। ਨੀਰੂ ਦੀ ਇੰਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਿਆਰ ਮਿਲ ਰਿਹਾ ਹੈ | ਇਨ੍ਹੀਂ ਦਿਨੀਂ ਉਹ ਪੰਜਾਬ ਗਾਇਕ ਦਿਲਜੀਤ ਦੋਸਾਂਝ ਨਾਲ ਆਉਣ ਵਾਲੀ ਫਿਲਮ ‘ਜੱਟ ਐਂਡ ਜੂਲੀਅਟ 3’ ਲਈ ਵੀ ਕੰਮ ਕਰ ਰਹੀ ਹੈ।