International
ਜਰਮਨ ਵਿਰੁੱਧ ਬਹਾਦਰੀ ਨਾਲ ਲੜਿਆ ਸੀ ਇਹ ਸਿੱਖ
ਬਰਤਾਨੀਆ ਸਮਾਰੋਹ ‘ਚ ਲਿਆ ਗਿਆ ਸਿੱਖ ਫੌਜੀ ਦਾ ਨਾਮ

ਦੂਸਰੇ ਵਿਸ਼ਵ ਯੁੱਧ ਦੇ 75 ਸਾਲ ਪੂਰੇ
ਜਰਮਨ ਵਿਰੁੱਧ ਬਹਾਦਰੀ ਨਾਲ ਲੜਿਆ ਸੀ ਇਹ ਸਿੱਖ
ਬਰਤਾਨੀਆ ਸਮਾਰੋਹ ‘ਚ ਲਿਆ ਗਿਆ ਸਿੱਖ ਫੌਜੀ ਦਾ ਨਾਮ
26 ਅਗਸਤ : ਦੂਸਰੇ ਵਿਸ਼ਵ ਯੁੱਧ ਦੇ 75 ਸਾਲ ਪੂਰੇ ਹੋਣ ਦੇ ਕੁਝ ਦਿਨ ਪਹਿਲਾ ਇੰਗਲੈਂਡ ਵਿੱਚ ਹੋਏ ਇੱਕ ਸਮਾਰੋਹ ਦੌਰਾਨ ਸਿੱਖ ਫ਼ੌਜੀਆਂ ਦਾ ਨਾਮ ਲੈ ਕੇ ਉਨ੍ਹਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਇਸੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਇੱਕ ਸਿੱਖ ਫ਼ੌਜੀ ਸਨ ਨਾਨਕ ਸਿੰਘ ਨਾਨਕ ਸਿੰਘ ਕਦੇ ਨਾ ਭੁੱਲਣ ਵਾਲਾ ਨਾਮ।
ਗੱਲ ਚਾਹੇ ਦੇਸ਼ ਦੇ ਆਂਢੀ ਗੁਆਂਢੀ ਦੇਸ਼ਾਂ ਨਾਲ ਲੜਾਈ ਦੀ ਹੋਵੇ ਜਾ ਫਿਰ ਪੁਰਾਣੇ ਸਮੇਂ ਇੰਗਲੈਂਡ ਦੀ ਆਰਮੀ ਵਿੱਚ ਭਾਰਤੀ ਜਵਾਨਾਂ ਦੀ ਹੋਵੇ ਹਰ ਵਾਰ ਸਿੱਖ ਫੌਜੀਆਂ ਨੇ ਨਾ ਸਿਰਫ਼ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਨਾਲ ਹੀ ਇਨ੍ਹਾਂ ਲੜਾਈਆਂ ਵਿੱਚ ਜਿੱਤ ਹਾਂਸਿਲ ਕਰਵਾ ਕੇ ਆਪਣੇ ਦੇਸ਼ ਅਤੇ ਪੰਜਾਬ ਦਾ ਮਾਣ ਵੀ ਵਧਾਇਆ ਹੈ। ਦੂਸਰੇ ਵਿਸ਼ਵ ਯੁੱਧ ਜਿਸ ਵਿੱਚ ਜਰਮਨ ਵਿਰੁੱਧ ਲੜਨ ਵਾਲੀ ਬਰਤਾਨੀਆ ਫ਼ੌਜ ਵਿੱਚ ਰੋਟੇਸ਼ਨ ਭਾਰਤੀ ਫ਼ੌਜ ਦੇ ਜਵਾਨਾਂ ਨੇ ਹਿੱਸਾ ਲਿਆ ਸੀ ਇਸ ਵਿੱਚ ਸਭ ਤੋਂ ਵੱਡੀ ਗਿਣਤੀ ਸਿੱਖ ਫ਼ੌਜੀਆਂ ਦੀ ਸੀ। ਜਿਸ ਵਿਸ਼ਵ ਯੁੱਧ ਵਿੱਚ ਬਰਤਾਨੀਆ ਨੇ ਜਰਮਨ ਦੀ ਫ਼ੌਜ ਨੂੰ ਹਰਾ ਕੇ ਇਸ ਲੜਾਈ ਵਿੱਚ ਜਿੱਤ ਹਾਂਸਿਲ ਕੀਤੀ ਸੀ। ਸੋਲਾਂ ਅਗਸਤ ਨੂੰ ਜਦੋਂ ਇਸ ਲੜਾਈ ਦੀ 75ਵੀਂ ਵਰ੍ਹੇ ਗੰਢ ਮਨਾਈ ਗਈ ਤਾਂ ਇੰਗਲੈਂਡ ਵਿੱਚ ਉਨ੍ਹਾਂ ਸਿੱਖ ਫੌਜੀਆਂ ਦੇ ਨਾਂ ਵੀ ਲਏ ਗਏ। ਜਿਨ੍ਹਾਂ ਨੇ ਇਹ ਲੜਾਈ ਵਿੱਚ ਬਰਤਾਨੀਆ ਫੌਜ ਦਾ ਸਾਥ ਦਿੰਦੇ ਹੋਏ ਜਰਮਨ ਨੂੰ ਟੱਕਰ ਦਿੱਤੀ ਸੀ ਜਿਸ ਸਿੱਖ ਫੌਜੀ ਦਾ ਨਾਮ ਉਸ ਸਮਾਰੋਹ ਵਿੱਚ ਲਿਆ ਗਿਆ ਉਸ ਦੇ ਵਿੱਚੋਂ ਇੱਕ ਸਨ ਸੂਬੇਦਾਰ ਨਾਨਕ ਸਿੰਘ।
ਸੂਬੇਦਾਰ ਨਾਨਕ ਸਿੰਘ ਜਲੰਧਰ ਦੇ ਪਿੰਡ ਪਾਤਰਾਂ ਦੇ ਰਹਿਣ ਵਾਲੇ ਸੀ ਉਨ੍ਹਾਂ ਨੇ ਨਾ ਸਿਰਫ਼ ਦੂਸਰੇ ਵਿਸ਼ਵ ਯੁੱਧ ਵਿੱਚ ਬਰਤਾਨੀਆ ਦੀ ਫੌਜ ਵਿੱਚ ਰਹਿ ਕੇ ਜਰਮਨੀ ਫੌਜ ਨੂੰ ਟੱਕਰ ਦਿੱਤੀ ਸੀ ਇਸ ਦੇ ਨਾਲ ਹੀ ਉਨ੍ਹਾਂ ਨੇ 1962 ਅਤੇ 1965 ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ। ਜਦੋਂ ਨਾਨਕ ਸਿੰਘ ਨੇ ਬਰਤਾਨੀਆ ਫ਼ੌਜ ਨਾਲ ਦੂਸਰੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਉਦੋਂ ਉਨ੍ਹਾਂ ਦਾ ਰੈਂਕ ਸਿਪਾਹੀ ਸੀ ਲੇਕਿਨ ਜਦ ਉਹ 1962 ਅਤੇ 1965 ਦੀ ਲੜਾਈ ਲੜੀ ਉਸ ਵੇਲੇ ਉਹ ਭਾਰਤੀ ਫ਼ੌਜ ਵਿੱਚ ਬਤੌਰ ਸੂਬੇਦਾਰ ਦੇ ਰੈਂਕ ਵਿੱਚ ਸੇਵਾ ਨਿਭਾ ਰਹੇ ਸੀ।ਨਾਨਕ ਸਿੰਘ ਦੀਆਂ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਅਤੇ ਹੋਰ ਨੇਤਾਵਾਂ ਨਾਲ ਫੋਟੋਆਂ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਦਾ ਪੰਜਾਬ ਅਤੇ ਆਪਣੇ ਇਲਾਕੇ ਵਿੱਚ ਕਿੰਨਾ ਰੁੱਤਬਾ ਸੀ।
ਉਹਨਾਂ ਦਾ ਪਰਿਵਾਰ ਨਾਨਕ ਸਿੰਘ ਦੀ ਬਹੁਦਰੀ ਤੇ ਦੇਸ਼ ਸੇਵਾ ਲਈ ਮਾਣ ਮਹਿਸੂਸ ਕਰਦਾ ਹੈ।
Continue Reading