Connect with us

Punjab

ਘਰ ‘ਚ ਕੁੱਤੇ ਰੱਖਣ ਵਾਲੇ ਹੋ ਜਾਣ ਸਾਵਧਾਨ, ਨਹੀਂ ਤਾ ਤੁਹਾਡਾ ਨਾਲ ਵੀ ਵਰਤ ਸਕਦਾ ਇਹ ਭਾਣਾ..

Published

on

ਰੂਪਨਗਰ ,20ਅਗਸਤ 2023: ਪਿੰਡ ਹਰੀਪੁਰ ‘ਚ ਪਿਟਬੁੱਲ ਨੇ 9 ਸਾਲਾ ਬੱਚੇ ‘ਤੇ ਕੀਤਾ ਹਮਲਾ ਜਿਸ ਦੌਰਾਨ ਬੱਚਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ।ਪੁਲਸ ਨੇ ਬੱਚੇ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਪਿੱਟਬੁੱਲ ਦੇ ਮਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚੇ ਦੀ ਮਾਤਾ ਸੁਖਜੀਤ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਹਰਸ਼ਦੀਪ ਉਨ੍ਹਾਂ ਦੇ ਘਰ ਖੇਡ ਰਿਹਾ ਸੀ। ਇਸ ਦੌਰਾਨ ਉਸ ਦੀ ਗੁਆਂਢੀ ਕਮਲਜੀਤ ਕੌਰ ਦਾ ਪਿੱਟਬੁਲ ਉਸ ਦੇ ਘਰ ਵਿਚ ਦਾਖਲ ਹੋ ਗਿਆ ਅਤੇ ਬੱਚੇ ‘ਤੇ ਹਮਲਾ ਕਰ ਦਿੱਤਾ। ਗੁਆਂਢੀਆਂ ਨੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਿੱਟਬੁਲ ਨੇ ਬੱਚੇ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ। ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਟਬੁੱਲ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।