National
ਬਦਰੀਨਾਥ ‘ਚ ਫਸੇ ਹਜ਼ਾਰਾਂ ਯਾਤਰੀ, ਪਹਾੜੀ ਤੋਂ ਮਲਬਾ ਡਿੱਗਣ ਨਾਲ ਹਾਈਵੇਅ ਬੰਦ, ਜਾਣੋ ਵੇਰਵਾ

ਬਦਰੀਨਾਥ ਹਾਈਵੇਅ ‘ਤੇ ਹੇਲਾਂਗ ਦੀ ਪਹਾੜੀ ਤੋਂ ਮਲਬਾ ਡਿੱਗਣ ਤੋਂ ਬਾਅਦ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਪ੍ਰਸ਼ਾਸਨ ਨੇ ਗੌਚਰ, ਕਰਨਪ੍ਰਯਾਗ ਅਤੇ ਲੰਗਾਸੂ ਵਿਖੇ ਬੈਰੀਅਰ ਲਗਾ ਦਿੱਤੇ ਹਨ ਅਤੇ ਬਦਰੀਨਾਥ ਜਾਣ ਵਾਲੇ ਸ਼ਰਧਾਲੂਆਂ ਨੂੰ ਆਪੋ-ਆਪਣੇ ਸਥਾਨਾਂ ‘ਤੇ ਰੁਕਣ ਲਈ ਕਿਹਾ ਹੈ।
ਇਸ ਦੇ ਨਾਲ ਹੀ ਹਾਈਵੇਅ ‘ਤੇ ਮਲਬਾ ਡਿੱਗਣ ਦਾ ਇਕ ਭਿਆਨਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਵੱਡੇ-ਵੱਡੇ ਪੱਥਰ ਡਿੱਗਦੇ ਦੇਖੇ ਗਏ। ਹਾਈਵੇਅ ਬੰਦ ਹੋਣ ਤੋਂ ਬਾਅਦ ਕਈ ਥਾਵਾਂ ‘ਤੇ ਯਾਤਰਾ ਰੋਕ ਦਿੱਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਹਜ਼ਾਰਾਂ ਯਾਤਰੀ ਰਸਤੇ ‘ਚ ਫਸੇ ਹੋਏ ਹਨ। ਸੀਓ ਕਰਨਪ੍ਰਯਾਗ ਅਮਿਤ ਕੁਮਾਰ ਨੇ ਕਿਹਾ ਕਿ ਹੇਲਾਂਗ ‘ਚ ਬਦਰੀਨਾਥ ਸੜਕ ਖੁੱਲ੍ਹਣ ਤੋਂ ਬਾਅਦ ਯਾਤਰੀਆਂ ਨੂੰ ਜਾਣ ਦਿੱਤਾ ਜਾਵੇਗਾ, ਹਾਲਾਂਕਿ ਟ੍ਰੈਫਿਕ ਸੁਰੱਖਿਆ ਨੂੰ ਲੈ ਕੇ ਪੁਲਸ ਅਲਰਟ ਹੈ।
ਵੀਡੀਓ ਵਿੱਚ ਰੌਕ ਟੁੱਟਣ ਦੀ ਫੁਟੇਜ ਹਲੂਣ ਦੇਣ ਵਾਲੀ ਹੈ। ਵੀਡੀਓ ‘ਚ ਲੋਕ ਘਟਨਾ ਵਾਲੀ ਥਾਂ ‘ਤੇ ਇਧਰ-ਉਧਰ ਭੱਜਦੇ ਹੋਏ ਦਿਖਾਈ ਦੇ ਰਹੇ ਹਨ, ਹਾਲਾਂਕਿ ਉੱਥੇ ਮੌਜੂਦ ਵਾਹਨਾਂ ਅਤੇ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਯਾਤਰਾ ‘ਚ ਫਸੇ ਸ਼ਰਧਾਲੂਆਂ ਨੇ ਕਿਹਾ ਕਿ ਭਗਵਾਨ ਬਦਰੀ ਵਿਸ਼ਾਲ ਦੀ ਕਿਰਪਾ ਉਨ੍ਹਾਂ ਦੇ ਸ਼ਰਧਾਲੂਆਂ ‘ਤੇ ਹੋਈ ਹੈ, ਕੋਈ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਗਿਆ ਹੈ।