National
ਬਲੈਕ ਫੰਗਸ ਤੋਂ ਬਾਅਦ ਬੋਨ ਡੈੱਥ ਦੇ ਤਿੰਨ ਮਾਮਲਿਆਂ ਨੇ ਡਾਕਟਰਾਂ ਦੀ ਵਧਾਈ ਚਿੰਤਾ

ਮੁੰਬਈ ‘ਚ ਬਲੈਕ ਫੰਗਸ ਤੋਂ ਬਾਅਦ ਅਵੈਸਕੁਲਰ ਨੇਕਰੋਸਿਸ ਜਾਂ ਹੱਡੀਆਂ ਦੇ ਟਿਸ਼ੂਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਦੋ ਮਹੀਨੇ ਪਹਿਲਾਂ mucormycosis ਜਾਂ ਬਲੈਕ ਫੰਗਸ ਫੈਲਣ ਤੋਂ ਬਾਅਦ ਪੋਸਟ- ਕੋਵਿਡ ਮਰੀਜ਼ਾਂ ‘ਚ ਇਹ ਬਿਮਾਰੀ ਕਮਜ਼ੋਰ ਹੋਣ ਦੀ ਸਥਿਤੀ ‘ਚ ਫੈਲ ਸਕਦੀ ਹੈ। ਡਾਕਟਰਾਂ ਨੂੰ ਡਰ ਹੈ ਕਿ ਅਗਲੇ ਕੁਝ ਮਹੀਨਿਆਂ ‘ਚ AVN ਦੇ ਹੋਰ ਕੇਸ ਵਧਣ ਸੰਭਾਵਨਾ ਹੈ। ਦਰਅਸਲ, ਮੁੰਬਈ ‘ਚ ਤਿੰਨ ਰੋਗੀਆਂ ਦੇ ਅਵੈਸਕਿਊਲਰ ਨੈਕ੍ਰੌਸਿਸ ਤੋਂ ਪੀੜਤ ਹੋਣ ਦਾ ਪਤਾ ਲੱਗਾ ਹੈ, ਜਿਸ ‘ਚ ਹੱਡੀਆਂ ਦੇ ਟਿਸ਼ੂ ਮਰ ਜਾਂਦੇ ਹਨ। ਡਾਕਟਰੀ ਭਾਸ਼ਾ ‘ਚ ਇਸ ਸਥਿਤੀ ਨੂੰ AVN ਵੀ ਕਿਹਾ ਜਾਦਾਂ ਹੈ। ਮੁੰਬਈ ਦੇ ਮਾਹਿਰ ਇਲਾਕੇ ‘ਚ ਸਥਿਤ ਹਿੰਦੂਜਾ ਹਸਪਤਾਲ ‘ਚ 3 ਮਰੀਜ਼ ਦਾਖ਼ਲ ਹੋਏ ਹਨ, ਜਿਨ੍ਹਾਂ ਨੂੰ ਕੋਵਿਡ ਤੋਂ ਠੀਕ ਹੋਣ ਦੇ ਦੋ ਮਹੀਨਿਆਂ ਬਾਅਦ AVN ਤੋਂ ਪੀੜਤ ਹੋਣ ਦਾ ਪਤਾ ਲੱਗਾ ਹੈ। ਤਿੰਨਾਂ ਦੀ ਉਮਰ 40 ਸਾਲ ਤੋਂ ਘੱਟ ਹੈ।
ਇਨ੍ਹਾਂ ਰੋਗੀਆਂ ਨੂੰ ਪਹਿਲਾਂ ਪੱਟ ਦੀ ਹੱਡੀ ਦੇ ਬਿਲਕੁਲ ਉਪਰਲੇ ਹਿੱਸੇ ‘ਚ ਦਰਦ ਮਹਿਸੂਸ ਹੋਇਆ ਸੀ। ਜਦੋਂ ਡਾਕਟਰਾਂ ਨੇ ਚੈੱਕ ਕੀਤਾ, ਤਾਂ ਉਹ AVN ਨਿੱਕਲਿਆ। ਬਲੈਕ ਫ਼ੰਗਸ ਕਾਰਣ ਇਹ ਰੋਗ ਵੀ ਸਟੀਰਾਇਡ ਦੀ ਵਰਤੋਂ ਕਰਕੇ ਹੁੰਦਾ ਹੈ ਪਰ ਇਸ ਮਾਮਲੇ ਦੀ ਮੁਸੀਬਤ ਇਹ ਹੈ ਕਿ ਕੋਵਿਡ-19 ਦੇ ਇਲਾਜ ‘ਚ ਡਾਕਟਰਾਂ ਨੂੰ ਸਟੀਰਾਇਡ ਵਰਤਣੇ ਹੀ ਪੈਂਦੇ ਹਨ।