International
ਹੁਣ ਅਮਰੀਕਾ ‘ਚ TikTok ਬੰਦ
ਭਾਰਤ ਤੋਂ ਬਾਅਦ ਹੁਣ ਟਿਕ ਟਾਕ ਨੇ ਅਮਰੀਕਾ ‘ਚ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ। ਪਾਬੰਦੀ ਤੋਂ ਬਾਅਦ, ਐਪ ਨੇ ਸ਼ਨੀਵਾਰ ਦੇਰ ਰਾਤ ਅਮਰੀਕਾ ‘ਚ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਐਪਲ ਅਤੇ ਗੂਗਲ ਐਪ ਸਟੋਰਾਂ ਤੋਂ ਗਾਇਬ ਹੋ ਗਿਆ। ਦਰਅਸਲ ਅੱਜ ਤੋਂ ਅਮਰੀਕਾ ‘ਚ ਇੱਕ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ, ਜਿਸ ਦੇ ਤਹਿਤ 17 ਕਰੋੜ ਅਮਰੀਕੀਆਂ ਦੁਆਰਾ ਵਰਤੀ ਜਾਂਦੀ ਇਸ ਐਪ ਨੂੰ ਬੰਦ ਕਰਨਾ ਜ਼ਰੂਰੀ ਹੈ।
ਟਿਕ ਟਾਕ ਨੇ ਐਪ ਯੂਜ਼ਰਜ਼ ਨੂੰ ਪੋਸਟ ਕੀਤੇ ਨੋਟਿਸ ‘ਚ ਵੱਡਾ ਦਾਅਵਾ ਕੀਤਾ ਹੈ। ਕੰਪਨੀ ਨੇ ਕਿਹਾ ਕਿ ਡੋਨਾਲਡ ਟਰੰਪ ਨੇ ਦਿਨ ਦੇ ਸ਼ੁਰੂਆਤ ‘ਚ ਕਿਹਾ ਸੀ ਕਿ ਉਹ ਸੋਮਵਾਰ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਟਿਕਟਾਕ ਨੂੰ ਪਾਬੰਦੀ ਤੋਂ 90 ਦਿਨਾਂ ਦੀ ਛੋਟ ਦੇ ਸਕਦੇ ਹਨ । ਤੁਹਾਨੂੰ ਦੱਸ ਦੇਈਏ ਕਿ ਟਿਕ ਟਾਕ ਚੀਨੀ ਕੰਪਨੀ ByteDance ਦੀ ਮਲਕੀਅਤ ਹੈ।
ਯੂਜ਼ਰਜ਼ ਨੂੰ ਅੱਧੀ ਰਾਤ ਨੂੰ ਮੈਸੇਜ ਮਿਲਿਆ
ਜਦੋਂ ਐਪ ਨੂੰ ਬੰਦ ਕੀਤਾ ਗਿਆ ਸੀ, ਐਪ ਯੂਜ਼ਰਜ਼ ਨੂੰ ਰਾਤ 10:45 ‘ਤੇ ਇੱਕ ਸੁਨੇਹਾ ਮਿਲਿਆ ਕਿ ਅਮਰੀਕਾ ‘ਚ TikTok ‘ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਲਾਗੂ ਹੋ ਗਿਆ ਹੈ। ਕੰਪਨੀ ਨੇ ਅੱਗੇ ਕਿਹਾ- ਇਸਦਾ ਮਤਲਬ ਹੈ ਕਿ ਤੁਸੀਂ ਇਸ ਸਮੇਂ ਟਿਕ ਟਾਕ ਦੀ ਵਰਤੋਂ ਨਹੀਂ ਕਰ ਸਕਦੇ ਹੋ। ਪਰ ਅਸੀਂ ਖੁਸ਼ਕਿਸਮਤ ਹਾਂ ਕਿ ਰਾਸ਼ਟਰਪਤੀ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਅਹੁਦਾ ਸੰਭਾਲਣ ਤੋਂ ਬਾਅਦ ਟਿਕ ਟਾਕ ਨੂੰ ਮੁੜ ਚਾਲੂ ਕਰਨ ਦੇ ਹੱਲ ‘ਤੇ ਸਾਡੇ ਨਾਲ ਕੰਮ ਕਰਨਗੇ। ਸਾਡੇ ਨਾਲ ਜੁੜੇ ਰਹੋ।
ਤੁਹਾਨੂੰ ਦੱਸ ਦੇਈਏ ਕਿ ਵੀਡੀਓ ਐਡੀਟਿੰਗ ਐਪ ਕੈਪਕਟ ਅਤੇ ਲਾਈਫਸਟਾਈਲ ਸੋਸ਼ਲ ਐਪ ਲੈਮਨ 8 ਸਮੇਤ ਬਾਈਟਡਾਂਸ ਦੀ ਮਲਕੀਅਤ ਵਾਲੇ ਹੋਰ ਐਪਸ ਨੂੰ ਵੀ ਸ਼ਨੀਵਾਰ ਦੇਰ ਰਾਤ ਤੱਕ ਅਮਰੀਕਾ ‘ਚ ਬੈਨ ਕਰ ਦਿੱਤਾ ਗਿਆ ਸੀ। ਔਫਲਾਈਨ ਦਿਖਾਈ ਦਿੰਦਾ ਹੈ ਅਤੇ ਐਪ ਸਟੋਰ ਵਿੱਚ ਉਪਲਬਧ ਨਹੀਂ ਹੈ।