National
ਪ੍ਰਧਾਨ ਮੰਤਰੀ ਨਰੇਂਦਰ ਦੀ ਮਨ ਕੀ ਬਾਤ ਦਾ ਅੱਜ 105ਵਾਂ EPISODE

ਦਿੱਲੀ 24ਸਤੰਬਰ 2023: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਯਾਨੀ 24 ਸਤੰਬਰ ਨੂੰ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨਾਲ ਗੱਲਬਾਤ ਕਰਨਗੇ। ਓਥੇ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰੋਗਰਾਮ ਦਾ 11 ਵਜੇ ਟੈਲੀਕਾਸਟ ਹੋਵੇਗਾ।
ਇਸ ਐਪੀਸੋਡ ‘ਚ ਪੀਐੱਮ ਮਹਿਲਾ ਰਿਜ਼ਰਵੇਸ਼ਨ ਬਿੱਲ ‘ਤੇ ਚਰਚਾ ਕਰ ਸਕਦੇ ਹਨ। ਇਸ ਤੋਂ ਪਹਿਲਾਂ, 27 ਅਗਸਤ ਨੂੰ ਪ੍ਰਸਾਰਿਤ 104ਵੇਂ ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਨੇ ਚੰਦਰਯਾਨ 3, ਜੀ-20 ਮੀਟਿੰਗ, ਵਿਸ਼ਵ ਯੂਨੀਵਰਸਿਟੀ ਖੇਡਾਂ, ਸੈਰ-ਸਪਾਟਾ, ਡੇਅਰੀ ਉਦਯੋਗ ਅਤੇ ਹਰ ਘਰ ਤਿਰੰਗਾ ਮੁਹਿੰਮ ਦੀ ਸਫਲਤਾ ਬਾਰੇ ਗੱਲ ਕੀਤੀ ਸੀ।
ਪੀਐਮ ਨੇ ਚੰਦਰਯਾਨ ਮਿਸ਼ਨ ਬਾਰੇ ਕਿਹਾ ਸੀ – ਦੋਸਤੋ, ਤੁਹਾਨੂੰ ਯਾਦ ਹੋਵੇਗਾ ਕਿ ਇਸ ਵਾਰ ਮੈਂ ਲਾਲ ਕਿਲ੍ਹੇ ਤੋਂ ਕਿਹਾ ਹੈ ਕਿ ਸਾਨੂੰ ਰਾਸ਼ਟਰੀ ਚਰਿੱਤਰ ਵਜੋਂ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਮਜ਼ਬੂਤ ਕਰਨਾ ਹੋਵੇਗਾ। ਭਾਰਤ ਦਾ ਮਿਸ਼ਨ ਚੰਦਰਯਾਨ ਵੀ ਨਾਰੀ ਸ਼ਕਤੀ ਦੀ ਜਿਉਂਦੀ ਜਾਗਦੀ ਮਿਸਾਲ ਹੈ।
ਇਸ ਪੂਰੇ ਮਿਸ਼ਨ ਵਿਚ ਕਈ ਮਹਿਲਾ ਵਿਗਿਆਨੀ ਅਤੇ ਇੰਜੀਨੀਅਰ ਸਿੱਧੇ ਤੌਰ ‘ਤੇ ਸ਼ਾਮਲ ਹੋਏ ਹਨ। ਭਾਰਤ ਦੀਆਂ ਧੀਆਂ ਹੁਣ ਉਸ ਪੁਲਾੜ ਨੂੰ ਵੀ ਚੁਣੌਤੀ ਦੇ ਰਹੀਆਂ ਹਨ, ਜਿਸ ਨੂੰ ਬੇਅੰਤ ਮੰਨਿਆ ਜਾਂਦਾ ਸੀ। ਜਦੋਂ ਕਿਸੇ ਦੇਸ਼ ਦੀਆਂ ਧੀਆਂ ਇੰਨੀਆਂ ਅਭਿਲਾਸ਼ੀ ਹੋ ਜਾਣ ਤਾਂ ਉਸ ਦੇਸ਼ ਨੂੰ ਵਿਕਸਿਤ ਹੋਣ ਤੋਂ ਕੌਣ ਰੋਕ ਸਕਦਾ ਹੈ।