Connect with us

National

ਸਾਉਣ ਮਹੀਨੇ ਦਾ ਅੱਜ ਹੈ ਦੂਜਾ ਸੋਮਵਾਰ, ਮਹਾਕਾਲੇਸ਼ਵਰ ‘ਚ ਹੁਣ ਤੱਕ ਪਹੁੰਚੇ ਇਕ ਲੱਖ ਸ਼ਰਧਾਲੂ

Published

on

17 july 2023: ਸਾਉਣ ਦਾ ਮਹੀਨਾ ਬਹੁਤ ਹੀ ਮੁਖ ਰੱਖਦਾ ਹੈ ਕਿਉਕਿ ਇਹ ਮਹੀਨਾ ਸ਼ਿਵ ਦੇ ਭਗਤ ਲਈ ਬਹੁਤ ਹੀ ਮਹੱਤਤਾ ਰੱਖਤਾ ਹੈ ਦੱਸ ਦੇਈਏ ਕਿ ਅੱਜ ਸਾਵਣ ਦਾ ਦੂਜਾ ਸੋਮਵਾਰ ਹੈ। ਇਸ ਦੌਰਾਨ ਸ਼ਿਵ ਦੇ ਸ਼ਰਧਾਲੂ ਬਾਬਾ ਭੋਲੇਨਾਥ ਦੇ ਦਰਸ਼ਨਾਂ ਲਈ ਅਤੇ ਉਨ੍ਹਾਂ ਦੀ ਪਵਿੱਤਰਤਾ ਲਈ ਦੇਸ਼ ਭਰ ਤੋਂ ਇਕੱਠੇ ਹੋਏ ਹਨ। ਝਾਰਖੰਡ ਦੇ ਦੇਵਘਰ ਵਿੱਚ ਬਾਬਾ ਬੈਦਿਆਨਾਥ ਦੇ ਦਰਸ਼ਨ ਕਰਨ ਲਈ 8 ਕਿ.ਮੀ. ਲੰਬੀ ਕਤਾਰ ਲੱਗੀ ਹੋਈ ਹੈ। ਵਾਰਾਣਸੀ ਦੇ ਗੰਗਾ ਘਾਟ ‘ਤੇ ਹਜ਼ਾਰਾਂ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ ਅਤੇ ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਵੀ ਕੀਤੇ।

ਉਜੈਨ ਵਿੱਚ ਮਹਾਕਾਲੇਸ਼ਵਰ ਸ਼ਿਵਲਿੰਗ ਦਾ ਅਭਿਸ਼ੇਕ ਅਤੇ ਆਰਤੀ ਕੀਤੀ ਗਈ। ਹੁਣ ਤੱਕ ਇੱਕ ਲੱਖ ਸ਼ਰਧਾਲੂ ਇੱਥੇ ਦਰਸ਼ਨ ਕਰ ਚੁੱਕੇ ਹਨ। ਹਿਮਾਚਲ ਦੀ ਮੰਡੀ ਵਿੱਚ ਸ਼ਰਧਾਲੂ ਬਾਬਾ ਭੂਤਨਾਥ ਦੇ ਦਰਸ਼ਨਾਂ ਲਈ ਪੁੱਜੇ।