National
ਟੈਕਸ ਬਚਾਉਣ ਲਈ ਟੋਲ ਕਰਮਚਾਰੀ ਨੂੰ ਮਾਰੀ ਟੱਕਰ
UTTAR PRADESH : ਕੋਤਵਾਲੀ ਪਿਲਖੂਵਾ ਖੇਤਰ ਦੇ ਅਧੀਨ ਆਉਂਦੇ ਛਿਜਰਸੀ ਟੋਲ ਪਲਾਜ਼ਾ ‘ਤੇ ਇਕ ਕਾਰ ਚਾਲਕ ਨੇ ਟੋਲ ਟੈਕਸ ਬਚਾਉਣ ਲਈ ਤੇਜ਼ ਰਫਤਾਰ ਨਾਲ ਗੱਡੀ ਚਲਾਉਂਦੇ ਹੋਏ ਟੋਲ ਕਰਮਚਾਰੀ ਨੂੰ ਟੱਕਰ ਮਾਰ ਦਿੱਤੀ। ਕਾਰ ਨਾਲ ਟੱਕਰ ਲੱਗਣ ਕਾਰਨ ਕਰਮਚਾਰੀ ਕਈ ਫੁੱਟ ਉੱਪਰ ਜਾ ਕੇ ਸੜਕ ਤੇ ਡਿੱਗ ਪਿਆ। ਇਸ ਦੌਰਾਨ ਉਹ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਟੱਕਰ ਤੋਂ ਬਾਅਦ ਕਾਰ ਚਾਲਕ ਆਪਣੀ ਕਾਰ ਸਮੇਤ ਹਾਪੁੜ ਵੱਲ ਨੂੰ ਫਰਾਰ ਹੋ ਗਿਆ।
ਪੀੜਤ ਦੀ ਹਾਲਤ ਗੰਭੀਰ
ਹੋਰ ਟੋਲ ਕਰਮੀਆਂ ਨੇ ਤੁਰੰਤ ਉਸ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਦੀ ਸਹਾਇਤਾ ਨਾਲ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕਾਰ ਚਾਲਕ ਦੀ ਭਾਲ ਜਾਰੀ
ਅਖਿਲੇਸ਼ ਕੁਮਾਰ ਤ੍ਰਿਪਾਠੀ, ਕੋਤਵਾਲੀ ਇੰਚਾਰਜ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈਅਤੇ ਜਲਦੀ ਹੀ ਕਾਰ ਚਾਲਕ ਨੂੰ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਜਾਵੇਗਾ।
ਰਾਤ 2.30 ਵਜੇ ਹੋਇਆ ਹਾਦਸਾ
ਪੀੜਤ ਦੀ ਪਛਾਣ ਹੇਮਰਾਜ ਵਜੋਂ ਹੋਈ ਹੈ। ਉਹ ਛਿਜਰਸੀ ਟੋਲ ਪਲਾਜ਼ਾ ਤੇ ਟੋਲ ਕਰਮਚਾਰੀ ਹੈ। ਵੀਰਵਾਰ ਨੂੰ ਉਸਦੀ ਡਿਊਟੀ ਲੇਨ ਨੰਬਰ 5 ਤੇ ਲਗੀ ਹੋਈ ਸੀ।ਜਦੋ ਰਾਤ ਨੂੰ ਕਰੀਬ ਢਾਈ ਵਜੇ ਉਹ ਆਪਣਾ ਕੰਮ ਕਰ ਰਿਹਾ ਸੀ ਤਾਂ 1 ਚਿੱਟੀ ਕਾਰ ਨੂੰ ਤੇਜ਼ ਰਫ਼ਤਾਰ ਵਿਚ ਆਉਂਦੇ ਦੇਖ ਕੇ ਉਸਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਕਾਰ ਚਾਲਕ ਨੇ ਕਾਰ ਦੀ ਰਫ਼ਤਾਰ ਹੋਰ ਵਧਾ ਦਿੱਤੀ ਤੇ ਟੋਲ ਕਰਮਚਾਰੀ ਨੂੰ ਟੱਕਰ ਮਾਰ ਕੇ ਭੱਜ ਗਿਆ।