Punjab
ਕੈਂਸਰ ਪੀੜਤ ਮਾਂ ਨੂੰ ਹਸਪਤਾਲ ਲਿਜਾਣਾ ਪੁੱਤ ਨੂੰ ਪਿਆ ਮਹਿੰਗਾ, ਟ੍ਰੈਫਿਕ ਪੁਲਸ ਨੇ ਕਰਫਿਉ ਦੀ ਉਲੰਘਣਾ ਕਰਨ ਤੇ ਕੀਤਾ ਚਲਾਨ

Bathinda cancer patient challan_Rakesh Kumar
ਤਰਾਸਦੀ ਕਿ ਮਾਂ ਦਾ ਇਲਾਜ ਕਰਵਾਵੇ ਜਾਂ ਘਰ ਵਿੱਚ ਮਰਦੀ ਦੇਖੇ
ਅੱਜ ਬਠਿੰਡਾ ਦੇ ਇਕ ਟਰਾਂਸਪੋਰਟਰ ਨੂੰ ਆਪਣੀ ਕੈਂਸਰ ਪੀੜਤ ਮਾਂ ਦਾ ਇਲਾਜ ਕਰਵਾਉਣ ਲਈ ਜਾਣ ਸਮੇਂ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਉਹ ਆਪਣੀ ਮਾਂ ਨੂੰ ਘਰੇ ਮਰਦਾ ਵੀ ਨਹੀਂ ਦੇਖ ਸਕਦਾ ਸੀ ਅਤੇ ਉਹ ਇਲਾਜ ਕਰਵਾਉਣ ਲਈ ਜਦੋਂ ਹਸਪਤਾਲ ਜਾ ਰਿਹਾ ਸੀ ਤਾਂ ਟ੍ਰੈਫ਼ਿਕ ਪੁਲਿਸ ਨੇ ਉਸ ਨਾਲ ਭੱਦੀ ਸ਼ਬਦਾਵਲੀ ਵਰਤੀ ਅਤੇ ਚਲਾਨ ਵੀ ਕੱਟ ਦਿੱਤਾ ਅਤੇ ਗੱਡੀ ਬਾਉਡ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਜਿੱਥੇ ਆਮ ਲੋਕਾਂ ਲਈ ਇਹ ਪ੍ਰੇਸ਼ਾਨੀ ਦਾ ਸਬੱਬ ਹੈ ਉੱਥੇ ਕਾਨੂੰਨ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਆਰਡਰ ਜਾਰੀ ਕੀਤੇ ਗਏ ਹਨ ਕਿ ਕਿਸੇ ਨੂੰ ਵੀ ਇਲਾਜ ਕਰਵਾਉਣ ਜਾਂਦੇ ਸਮੇਂ ਰੋਕਿਆ ਨਹੀਂ ਜਾਵੇਗਾ।