bettilt giriş
ਪੁਲਸ ਨੇ ਕੀਤਾ ਨਾਬਲਿਕ ਮੁੰਡੇ ਦਾ ਚਲਾਨ ਤੇ ਮੁੰਡੇ ਨੇ ਕੀਤੀ ਖੁਦਕੁਸ਼ੀ - World Punjabi TV
Connect with us

Amritsar

ਪੁਲਸ ਨੇ ਕੀਤਾ ਨਾਬਲਿਕ ਮੁੰਡੇ ਦਾ ਚਲਾਨ ਤੇ ਮੁੰਡੇ ਨੇ ਕੀਤੀ ਖੁਦਕੁਸ਼ੀ

Published

on

  • ਲੜਕੇ ਦੀ ਅਕਟਿਵਾ ਚੋ ਮਿਲਿਆ ਸੀ ਕੌਣਡਮ ਦਾ ਪੈਕਟ
  • ਪੁਲਸ ਨੇ ਕੀਤਾ ਸੀ ਲੜਕੇ ਨੂੰ ਹਿਰਾਸਮੇੰਟ

ਅੰਮ੍ਰਿਤਸਰ, 15 ਜੂਨ (ਗੁਰਪ੍ਰੀਤ ਸਿੰਘ): ਪੰਜਾਬ ਪੁਲਸ ਜਿਥੇ ਕਰੋਨਾ ਦੀ ਲੜਾਈ ਲੜ ਕੇ ਵਾਹ ਵਾਹ ਖੱਟ ਰਹੀ ਸੀ ਤੇ ਹੁਣ ਬੇ ਕਸੂਰ ਲੋਕਾਂ ਤੇ ਤਸ਼ੱਦਦ ਵੀ ਟਾਹ ਰਹੀ ਹੈ ਤਾਜਾ ਮਾਮਲਾ ਹੈ ਅੰਮ੍ਰਿਤਸਰ ਦੇ ਮੁਹਕਮਪੁਰਾ ਇਲਾਕੇ ਦਾ ਜਿਥੇ ਇੱਕ 17 ਸਾਲਾਂ ਲੜਕੇ ਨੇ ਖ਼ੁਦਕੁਸ਼ੀ ਕਰ ਲਈ ਜਾਣਕਾਰੀ ਅਨੁਸਾਰ ਅਨਿਕੇਤ ਨਾਮ ਦਾ ਲੜਕਾ ਦੁਕਾਨ ਤੋਂ ਘਰ ਆ ਰਿਹਾ ਤੇ ਜਦੋਂ ਪੁਲਸ ਨੇ ਰੋਕਿਆ ਤੇ ਉਸਦਾ 500 ਰੁਪਏ ਦਾ ਚਲਾਨ ਕੱਟ ਦਿੱਤਾ ਤੇ ਨਾਲ ਕਿਹਾ ਕਿ 500 ਰੁਪਏ ਹੋਰ ਦੇ ਤੇਰੀ ਗੱਡੀ ਚੋ ਕੌਨਡਮ ਨਿਕਲੇ ਹੈ ਤੇ ਅਨਿਕੇਤ ਇਹ ਬੇਜਤੀ ਪ੍ਰਦਾਸ਼ਤ ਨਾ ਕਰ ਸਕਿਆ ਤੇ ਉਸਨੇ ਘਰ ਆ ਕੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਤੇ ਇੱਕ ਸੁਸਾਈਡ ਨੋਟ ਵੀ ਲਿਖਿਆ।

ਸੁਸਾਈਡ ਨੋਟ ਚ ਅਨਿਕੇਤ ਨੇ ਲਿਖਿਆ ਕਿ ਪਾਪਾ ਮੈਂ ਬੇਕਸੂਰ ਹਾਂ ਮੇਰਾ ਕੋਈ ਕਸੂਰ ਨਹੀਂ ਜੋ ਪੁਲਸ ਵਾਲੇ ਬੋਲ ਰਹੇ ਹੈ ਉਹ ਝੂਠ ਹੈ ਤੁਸੀਂ ਮੇਰੇ ਪਿੱਛੋਂ ਮੰਮੀ ਤੇ ਭੈਣ ਦਾ ਖਿਆਲ ਰੱਖਣਾ।

ਉਥੇ ਦੂਜੇ ਪਾਸੇ ਮੌਕੇ ਤੇ ਪਹੁਚੇ ਐਸ ਪੀ ਹਰਪਾਲ ਨੇ ਕਿਹਾ ਕਿ ਪੁਲਸ ਦੇ ਚਲਾਨ ਕੱਟਣ ਤੋਂ ਦੁਖੀ ਹੋ ਕੇ ਇਸ ਲੜਕੇ ਵਲੋਂ ਖ਼ੁਦਕੁਸ਼ੀ ਕੀਤੀ ਗਈ ਹੈ ਤੇ ਇਸ ਚ ਜਾਂਚ ਕੀਤੀ ਜਾਵੇਗੀ ਤੇ ਕਾਨੂੰਨ ਦੇ ਹਿਸਾਬ ਨਾਲ ਬਣਦੀ ਕਾਰਵਾਹੀ ਕੀਤੀ ਜਾਵੇਗੀ ਫਿਲਹਾਲ ਲਾਸ਼ ਦਾ ਕਰੋਨਾ ਟੈਸਟ ਕੀਤਾ ਜਾਏਗਾ।

2