National
ਰਾਮਪੁਰ ‘ਚ ਦਰਦਨਾਕ ਹਾਦਸਾ, LPG ਗੈਸ ਭਰਦੇ ਸਮੇਂ ਕਾਰ ਨੂੰ ਲੱਗੀ ਅੱਗ

RAMPUR: ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇੱਥੇ ਐਲਪੀਜੀ ਸਿਲੰਡਰ ਤੋਂ ਗੈਸ ਕੱਢਦੇ ਸਮੇਂ ਇੱਕ ਗੱਡੀ ਨੂੰ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ ਵਿੱਚ ਬੱਚਿਆਂ ਸਮੇਤ ਕਈ ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ। ਈਕੋ ਕਾਰ ਵਿੱਚ ਐਲਪੀਜੀ ਸਿਲੰਡਰ ਤੋਂ ਗੈਸ ਭਰਦੇ ਸਮੇਂ ਅੱਗ ਲੱਗ ਗਈ। ਅੱਗ ਲੱਗਣ ‘ਤੇ ਈਕੋ ‘ਚ ਬੈਠੇ 4 ਬੱਚਿਆਂ ਸਮੇਤ 7 ਲੋਕ ਗੰਭੀਰ ਰੂਪ ‘ਚ ਝੁਲਸ ਗਏ।
ਈਕੋ ਕਾਰ ਵਿੱਚ ਐਲਪੀਜੀ ਸਿਲੰਡਰ ਤੋਂ ਗੈਸ ਭਰਦੇ ਸਮੇਂ ਅੱਗ ਲੱਗ ਗਈ। ਅੱਗ ਲੱਗਣ ‘ਤੇ ਈਕੋ ‘ਚ ਬੈਠੇ 4 ਬੱਚਿਆਂ ਸਮੇਤ 7 ਲੋਕ ਗੰਭੀਰ ਰੂਪ ‘ਚ ਝੁਲਸ ਗਏ। ਸਾਰੇ ਜ਼ਖ਼ਮੀਆਂ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ।
ਜ਼ਖਮੀਆਂ ਨੂੰ ਬਿਹਤਰ ਇਲਾਜ ਲਈ ਸ਼ਹਿਰ ਦੇ ਸਰਕਾਰੀ ਹਸਪਤਾਲ ਤੋਂ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਘਟਨਾ ਅਜੇ ਦੁਪਹਿਰ 2:30 ਵਜੇ ਰੌੜਾ ਕਲਾ ਬਾਈਪਾਸ ‘ਤੇ ਵਾਪਰੀ।