Ludhiana
ਲੁਧਿਆਣਾ ‘ਚ ਬੀਤੀ ਰਾਤ ਚੱਲੀ ਹਨੇਰੀ ਕਰਕੇ ਡਿੱਗੇ ਦਰੱਖਤ, 4 ਗੱਡੀਆਂ ਦਾ ਹੋਇਆ ਨੁਕਸਾਨ

ਲੁਧਿਆਣਾ, 29 ਜੂਨ (ਸੰਜੀਵ ਸੂਦ): ਪੰਜਾਬ ਵਿੱਚ ਲੋਕ ਗਰਮੀ ਕਾਰਨ ਪ੍ਰੇਸ਼ਾਨ ਹਨ ਜਿਥੇ ਲੋਕ ਮੀਂਹ ਦੀ ਉਡੀਕ ਕਰ ਰਹੇ ਸੀ ਤਾਂ ਜੋ ਉਨ੍ਹਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ ਲੁਧਿਆਣਾ ਸਮੇਤ ਪੰਜਾਬ ਵਿਚ ਮਾਨਸੂਨ ਦੀ ਆਮਦ ਹੋ ਚੁੱਕੀ ਹੈ ਅਤੇ ਬੀਤੀ ਰਾਤ ਚਲੀ ਤੇਜ ਹਨੇਰੀ ਕਰਕੇ ਲੁਧਿਆਣਾ ਦੇ ਪੋਰਸ਼ ਇਲਾਕੇ ਟੈਗੋਰ ਨਗਰ ਵਿਚ ਦਰੱਖਤ ਡਿੱਗਣ ਕਰਕੇ 4 ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

ਇਲਾਕਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਹੋਰ ਵੀ ਕਈ ਥਾਂ ਨੁਕਸਾਨ ਹੋਇਆ ਅਤੇ ਉਨ੍ਹਾਂ ਦੀਆਂ 2 ਗੱਡੀਆਂ ਅਤੇ ਗੁਆਂਢੀਆਂ ਦੀਆਂ 2 ਗੱਡੀਆਂ ਦਰੱਖਤ ਦੀ ਲਪੇਟ ‘ਚ ਆਉਣ ਕਰਕੇ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ, ਜਿਸ ਨਾਲ ਇਲਾਕੇ ਵਿਚ ਵੱਡਾ ਨੁਕਸਾਨ ਹੋਇਆ ਹੈ ਕਈ ਥਾਂ ਬਿਜਲੀ ਗੁੱਲ ਹੋ ਗਈ ਜਦੋਂ ਕਿ ਕਈ ਥਾਂ ਗੱਡੀਆਂ ਦਾ ਨੁਕਸਾਨ ਦਰੱਖਤ ਡਿੱਗਣ ਕਰਕੇ ਹੋਇਆ।