National
ਟਵਿੱਟਰ ਦਾ ਉੱਡਿਆ ‘ਨੀਲਾ ਪੰਛੀ’! ਐਲੋਨ ਮਸਕ ਨੇਕੀਤਾ ਵੱਡਾ ਬਦਲਾਅ, ਜਾਣੋ ਹੁਣ ਕੀ LOGO ਦਿੱਤਾ

ਟਵਿਟਰ ਬੌਸ ਐਲੋਨ ਮਸਕ ਨੇ ਟਵਿੱਟਰ ‘ਚ ਇਕ ਹੋਰ ਵੱਡਾ ਬਦਲਾਅ ਕੀਤਾ ਹੈ। ਮਸਕ ਨੇ ਟਵਿਟਰ ਦਾ ਲੋਗੋ ਬਦਲ ਦਿੱਤਾ ਹੈ, ਜਿਸ ਦਾ ਮਤਲਬ ਹੈ ਕਿ ਹੁਣ ਤੁਹਾਨੂੰ ਟਵਿੱਟਰ ‘ਤੇ ਨੀਲਾ ਪੰਛੀ ਨਹੀਂ ਦਿਖਾਈ ਦੇਵੇਗਾ। ਹੁਣ ਤੁਹਾਨੂੰ ਨੀਲੇ ਪੰਛੀ ਦੀ ਥਾਂ ‘ਡੌਗੀ’ ਨਜ਼ਰ ਆਵੇਗੀ। ਟਵਿਟਰ ਨੇ ‘ਡੌਗੀ’ ਨੂੰ ਆਪਣਾ ਨਵਾਂ ਲੋਗੋ ਬਣਾਇਆ ਹੈ। ਮਸਕ ਨੇ ਇਸ ਬਦਲਾਅ ਬਾਰੇ ਟਵੀਟ ਵੀ ਕੀਤਾ ਹੈ। ਸੋਮਵਾਰ ਰਾਤ ਤੋਂ ਹੀ ਯੂਜ਼ਰਸ ਨੇ ਆਪਣੇ ਟਵਿਟਰ ਅਕਾਊਂਟ ‘ਤੇ ਨੀਲੇ ਪੰਛੀ ਦੀ ਬਜਾਏ ਕੁੱਤਾ ਦੇਖਣਾ ਸ਼ੁਰੂ ਕਰ ਦਿੱਤਾ। ਇਸ ਲੋਗੋ ਨੂੰ ਦੇਖ ਕੇ ਯੂਜ਼ਰਸ ਹੈਰਾਨ ਰਹਿ ਗਏ। ਉਹ ਇਕ ਦੂਜੇ ਤੋਂ ਸਵਾਲ ਪੁੱਛਣ ਲੱਗੇ ਕਿ ਕੀ ਹਰ ਕੋਈ ਟਵਿੱਟਰ ਲੋਗੋ ‘ਤੇ ਕੁੱਤੇ ਨੂੰ ਦੇਖ ਸਕਦਾ ਹੈ। ਕੁਝ ਹੀ ਸਮੇਂ ਵਿੱਚ #DOGE ਟਵਿੱਟਰ ‘ਤੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ।
ਯੂਜ਼ਰਸ ਨੂੰ ਲੱਗਾ ਕਿ ਟਵਿਟਰ ਨੂੰ ਕਿਸੇ ਨੇ ਹੈਕ ਕਰ ਲਿਆ ਹੈ ਪਰ ਇਸ ਤੋਂ ਕੁਝ ਦੇਰ ਬਾਅਦ ਹੀ ਐਲੋਨ ਮਸਕ ਨੇ ਇਕ ਟਵੀਟ ਕੀਤਾ, ਜਿਸ ਤੋਂ ਸਾਫ ਹੋ ਗਿਆ ਕਿ ਟਵਿਟਰ ਨੇ ਆਪਣਾ ਲੋਗੋ ਬਦਲ ਦਿੱਤਾ ਹੈ। ਮਸਕ ਨੇ ਕਰੀਬ 12:20 ਵਜੇ ਇੱਕ ਫੋਟੋ ਟਵੀਟ ਕੀਤੀ ਜਿਸ ਵਿੱਚ ਇੱਕ ਕੁੱਤਾ ਇੱਕ ਕਾਰ ਦੀ ਡਰਾਈਵਰ ਸੀਟ ‘ਤੇ ਬੈਠਾ ਹੈ ਅਤੇ ਟ੍ਰੈਫਿਕ ਪੁਲਿਸ ਨੂੰ ਆਪਣਾ ਲਾਇਸੈਂਸ ਦਿਖਾ ਰਿਹਾ ਹੈ। ਇਸ ਲਾਇਸੈਂਸ ‘ਤੇ ਨੀਲੇ ਰੰਗ ਦੇ ਪੰਛੀ (ਟਵਿਟਰ ਦਾ ਪੁਰਾਣਾ ਲੋਗੋ) ਦੀ ਫੋਟੋ ਲੱਗੀ ਹੈ, ਜਿਸ ਤੋਂ ਬਾਅਦ ਡੌਗੀ ਟ੍ਰੈਫਿਕ ਪੁਲਸ ਨੂੰ ਕਹਿ ਰਿਹਾ ਹੈ, ”ਇਹ ਪੁਰਾਣੀ ਫੋਟੋ ਹੈ।” ਮਸਕ ਦੇ ਇਸ ਟਵੀਟ ਨੇ ਟਵਿਟਰ ‘ਤੇ ਕਈ ਤਰ੍ਹਾਂ ਦੀਆਂ ਅਟਕਲਾਂ ‘ਤੇ ਵਿਰਾਮ ਲਗਾ ਦਿੱਤਾ ਅਤੇ ਇਹ ਸਾਫ ਹੋ ਗਿਆ। ਮਸਕ ਨੇ ਲੋਗੋ ਬਦਲ ਦਿੱਤਾ ਹੈ।