ਯੂਪੀ ਦੇ ਸੁਲਤਾਨਪੁਰ ਜੰਕਸ਼ਨ ਨੇੜੇ ਵੀਰਵਾਰ ਤੜਕੇ ਦੋ ਮਾਲ ਗੱਡੀਆਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਕਾਰਨ ਹਾਦਸੇ ‘ਚ ਮਾਲ ਗੱਡੀ ਦਾ ਪਾਇਲਟ ਜ਼ਖਮੀ ਹੋ ਗਿਆ, ਜਦਕਿ 6 ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਕਾਰਨ ਲਖਨਊ-ਵਾਰਾਨਸੀ ਮਾਰਗ ਪ੍ਰਭਾਵਿਤ ਹੋ ਗਿਆ ਹੈ। ਇਸ ਪੂਰੇ ਮਾਮਲੇ ‘ਚ ਰੇਲਵੇ ਦੀ ਵੱਡੀ ਲਾਪ੍ਰਵਾਹੀ ਦਾ ਮਾਮਲਾ ਵੀ ਸਾਹਮਣੇ ਆ ਰਿਹਾ ਹੈ।