International
ਅਫਗਾਨਿਸਤਾਨ ‘ਚ ਹਾਈਜੈਕ ਹੋਇਆ ਯੂਕਰੇਨ ਦਾ ਜ਼ਹਾਜ
ਅਫਗਾਨਿਸਤਾਨ : ਅਫ਼ਗਾਨਿਸਤਾਨ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਅਫ਼ਗਾਨਿਸਤਾਨ ਪਹੁੰਚੇ ਯੂਕਰੇਨ ਦੇ ਜਹਾਜ਼ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਨੂੰ ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਯੇਵਗੇਨੀ ਯੇਸੇਨਿਨ ਨੇ ਕਿਹਾ ਕਿ ਯੂਕਰੇਨ ਦੇ ਇੱਕ ਜਹਾਜ਼ ਨੂੰ ਅਣਪਛਾਤੇ ਲੋਕਾਂ ਨੇ ਅਗਵਾ ਕਰ ਲਿਆ ਸੀ। ਇਹ ਜਹਾਜ਼ ਯੂਕਰੇਨ ਦੇ ਲੋਕਾਂ ਨੂੰ ਲੈਣ ਲਈ ਅਫ਼ਗਾਨਿਸਤਾਨ ਪਹੁੰਚਿਆ ਸੀ। ਯੂਕਰੇਨ ਸਰਕਾਰ ਦੇ ਉਪ ਵਿਦੇਸ਼ ਮੰਤਰੀ ਯੇਵਗੇਨੀ ਯੇਸੇਨਿਨ ਨੇ ਕਿਹਾ ਕਿ ਜਹਾਜ਼ ਨੂੰ ਅਗਵਾ ਕਰਨ ਵਾਲੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਜਾਣਕਾਰੀ ਅਨੁਸਾਰ ਇਸ ਜਹਾਜ਼ ਨੂੰ ਮੰਗਲਵਾਰ ਨੂੰ ਈਰਾਨ ਲਿਜਾਇਆ ਗਿਆ ਸੀ।
ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਮੁਤਾਬਕ, ਯੂਕਰੇਨ ਦੇ ਲੋਕਾਂ ਨੂੰ ਕੱਢਣ ਲਈ ਯੂਕਰੇਨ ਦਾ ਇੱਕ ਜਹਾਜ਼ ਐਤਵਾਰ ਨੂੰ ਕਾਬੁਲ ਪਹੁੰਚਿਆ ਸੀ। ਇਸ ਤੋਂ ਬਾਅਦ ਕੁਝ ਹਥਿਆਰਬੰਦ ਲੋਕਾਂ ਨੇ ਉਸਨੂੰ ਕਬਜ਼ੇ ‘ਚ ਲੈ ਲਿਆ ਅਤੇ ਇਰਾਨ ਲੈ ਗਏ। ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਜਹਾਜ਼ ਚੋਰੀ ਹੋ ਗਿਆ ਹੈ।
ਇਸ ਘਟਨਾ ਤੋਂ ਬਾਅਦ ਜਹਾਜ਼ ਵਿੱਚ ਸਵਾਰ ਬਾਕੀ ਲੋਕਾਂ ਨਾਲ ਕੀ ਹੋਇਆ ਇਸ ਬਾਰੇ ਸਥਿਤੀ ਸਪਸ਼ਟ ਨਹੀਂ ਕੀਤੀ ਗਈ ਹੈ। ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਜਹਾਜ਼ ਹਾਈਜੈਕ ਹੋਣ ਨਾਲ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਵੀ ਅੜਿੱਕਾ ਪਾਇਆ ਹੈ।
ਇਸ ਘਟਨਾ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਬੁਲ ਦੇ ਹਵਾਈ ਅੱਡੇ ‘ਤੇ ਕਿਸ ਤਰ੍ਹਾਂ ਦੀ ਹਫੜਾ-ਦਫੜੀ ਮਚੀ ਹੋਈ ਹੈ। ਜਹਾਜ਼ ਦੇ ਹਾਈ ਜੈਕ ਕਰਨ ਦੀ ਖ਼ਬਰ ਹੈ। ਇਸ ਦੇ ਨਾਲ ਹੀ ਇਸ ਮਾਮਲੇ ‘ਤੇ ਇਰਾਨ ਦੇ ਜਵਾਬ ਦੀ ਵੀ ਉਡੀਕ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਕਿ ਕੀ ਇਹ ਯੂਕਰੇਨੀ ਜਹਾਜ਼ ਇਨ ਵੱਲ ਗਿਆ ਹੈ।
ਕਾਬੁਲ ਹਵਾਈ ਅੱਡੇ ਦੇ ਅੰਦਰ ਸੁਰੱਖਿਆ ਇਸ ਵੇਲੇ ਅਮਰੀਕੀ ਫੌਜ ਦੇ ਹੱਥਾਂ ਵਿੱਚ ਹੈ। ਇਸ ਲਈ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਅਗਵਾਕਾਰ ਏਨੀ ਸਖ਼ਤ ਨਿਗਰਾਨੀ ਦੇ ਬਾਵਜੂਦ ਹਵਾਈ ਅੱਡੇ ਦੇ ਅੰਦਰ ਕਿਵੇਂ ਦਾਖਲ ਹੋਏ? ਸਭ ਤੋਂ ਪਹਿਲਾਂ ਇਸ ਅਗਵਾ ਦੀਆਂ ਖਬਰਾਂ ਰੂਸੀ ਮੀਡੀਆ ਤੋਂ ਸਾਹਮਣੇ ਆਈਆਂ।