Connect with us

National

ਬੇਰੁਜ਼ਗਾਰੀ ਨੇ ਲਈ ਇਕਲੋਤੇ ਪੁੱਤ ਦੀ ਜਾਨ, ਮਾਪਿਆਂ ਦਾ ਰੋ -ਰੋ ਬੁਰਾ ਹਾਲ

Published

on

ਸ੍ਰੀ ਮਾਛੀਵਾੜਾ ਸਾਹਿਬ ਦੇ ਸਥਾਨਕ ਗਾਮੇ ਸ਼ਾਹ ਮੁਹੱਲਾ ਦਾ ਨਿਵਾਸੀ ਨੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਗਲ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ ਹੈ| ਜਿਸ ਦਾ ਨਾ ਅਭਿਨਾਸ਼ ਉਮਰ 19 ਸਾਲ ਸੀ |ਅਭਿਨਾਸ਼ ਸੱਤਵੀਂ ਪਾਸ ਸੀ | ਕੋਈ ਕੰਮ ਨਾ ਮਿਲਣ ਕਰਕੇ ਉਸਨੇ ਗਲ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ ਹੈ |

ਪਰਿਵਾਰਕ ਮੈਂਬਰਾਂ ਨੇ ਦੱਸਿਆ ਮੌਤ ਦਾ ਕਾਰਨ

ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਮੁੰਡਾ ਅਭਿਨਾਸ਼ ਸੱਤਵੀਂ ਜਮਾਤ ਪਾਸ ਸੀ ਅਤੇ ਪਿਛਲੇ ਕਈ ਮਹੀਨਿਆਂ ਤੋਂ ਰੁਜ਼ਗਾਰ ਨਾ ਮਿਲਣ ਕਾਰਨ ਪ੍ਰੇਸ਼ਾਨ ਤੇ ਮਾਨਸਿਕ ਤਣਾਅ ਵਿਚ ਰਹਿੰਦਾ ਸੀ।

ਅੱਜ ਵੀ ਉਹ ਘਰ ਵਿਚ ਮੌਜੂਦ ਸੀ ਅਤੇ ਮੋਬਾਇਲ ਦੇਖ ਰਿਹਾ ਸੀ ਕਿ ਅਚਾਨਕ ਨਾਲ ਲੱਗਦੇ ਕਮਰੇ ਵਿਚ ਗਿਆ ਜਿੱਥੇ ਉਸਨੇ ਚੁੰਨੀ ਦਾ ਗਲ ਫਾਹਾ ਬਣਾ ਕੇ ਛੱਤ ਨਾਲ ਲੱਗੀ ਹੁੱਕ ਵਿਚ ਫਸਾ ਕੇ ਆਤਮ-ਹੱਤਿਆ ਕਰ ਲਈ। ਅਚਾਨਕ ਜਦੋਂ ਉਸਦੀ ਮਾਂ ਕਮਰੇ ਵਿਚ ਪਹੁੰਚੀ ਤਾਂ ਆਪਣੇ ਨੌਜਵਾਨ ਪੁੱਤ ਦੀ ਲਾਸ਼ ਛੱਤ ਨਾਲ ਲਟਕਦੀ ਦੇਖ ਉਸਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ ਅਤੇ ਘਰ ਵਿਚ ਚੀਕ-ਚਿਹਾੜਾ ਪੈ ਗਿਆ। ਜਦੋਂ ਅਭਿਨਾਸ਼ ਨੂੰ ਥੱਲੇ ਉਤਾਰਿਆ ਗਿਆ ਤਾਂ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ |