Uncategorized
ਫਰੀਦਕੋਟ ‘ਚ ਕਾਰ ਸਵਾਰਾਂ ‘ਤੇ ਅਣਪਛਾਤੇ ਲੋਕਾਂ ਨੇ ਕੀਤਾ ਜਾਨਲੇਵਾ ਹਮਲਾ

ਫਰੀਦਕੋਟ : ਫਰੀਦਕੋਟ ਜਿਲ੍ਹੇ ਅੰਦਰ ਅੱਜ ਉਸ ਵਕਤ ਸਨਸਨੀ ਫੈਲ ਗਈ ਜਦੋਂ ਕੋਟਕਪੂਰਾ ਤੋਂ ਸ਼੍ਰੀ ਮੁਕਤਸਰ ਸਾਹਿਬ ਰੋਡ ਤੇ ਪੈਂਦੇ ਪਿੰਡ ਵਾੜਾ ਦਰਾਕਾ ਵਿਖੇ ਸੜਕ ਤੇ ਜਾਂਦੇ ਕੁਝ ਸਵਾਰਾਂ ਨੂੰ ਇਕ ਹੋਰ ਕਾਰ ਸਵਾਰ ਲੋਕਾਂ ਵਲੋਂ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ।
ਇਸ ਹਮਲੇ ਵਿਚ ਜਖਮੀਂ ਹੋਏ ਵਿਅਕਤੀ ਦੀ ਫਰੀਦਕੋਟ ਦੇ GGS ਮੈਡੀਕਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਜਿਸ ਦੀ ਪਹਿਚਾਣ ਸ਼੍ਰੀ ਮੁਕਤਸਰ ਸਾਹਿਬ ਦੇ ਬਰਕੰਦੀ ਰੋਡ ਵਾਸੀ ਨਵਜੋਤ ਸਿੰਘ ਪੁੱਤਰ ਗੁਰਦਰਸ਼ਨ ਸਿੰਘ ਵਜੋਂ ਹੋਈ। ਦੱਸਿਆ ਜਾ ਰੀਹਾ ਹੈ ਕੇ ਹਮਲਾਵਰਾਂ ਵੱਲੋਂ ਕੂੱਝ ਫਾਇਰਿੰਗ ਵੀ ਕੀਤੀ ਗਈ ਸੀ ।ਹਮਲਾਵਰ ਕੌਣ ਸਨ ਇਸ ਬਾਰੇ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ , ਜਦੋਂਕਿ ਪੁਲਿਸ ਵਲੋਂ ਘਟਨਾ ਦਾ ਪਤਾ ਚਲਦੇ ਹੀ ਮੌਕੇ ਤੇ ਪਹੁੰਚ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ।
ਜਿਕਰਯੋਗ ਹੈ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਮ੍ਰਿਤਕ ਦੀ ਮਾਤਾ ਦੇ ਬਿਆਨ ਦਰਜ ਕਰ ਲਏ ਗਏ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਮੀਨੀ ਵਿਵਾਦ ਦੇ ਚਲੱਦੇ ਇਨ੍ਹਾਂ ਤੇ ਹਮਲਾ ਕਰਵਾਇਆ ਗਿਆ ਹੈ,ਪੁਲਿਸ ਹਰ ਏਂਗਲ ਤੋ ਜਾਂਚ ਚ ਜੁਟ ਗਈ ਹੈ।