Politics
ਕੇਂਦਰੀ ਮੰਤਰੀ ਤੇ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਰਾਮ ਵਿਲਾਸ ਪਾਸਵਾਨ ਦਾ ਹੋਇਆ ਦਿਹਾਂਤ
ਹੁਣੇ-ਹੁਣੇ ਭਾਰਤੀ ਰਾਜਨੀਤੀ ਦੀ ਇੱਕ ਦਿਗਜ਼ ਹਸਤੀ ਬਾਰੇ ਆਈ ਮਾੜੀ ਖ਼ਬਰ,ਕੇਂਦਰੀ ਮੰਤਰੀ ਅਤੇ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਰਾਮ ਵਿਲਾਸ ਪਾਸਵਾਨ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ

08 ਅਕਤੂਬਰ : ਹੁਣੇ-ਹੁਣੇ ਭਾਰਤੀ ਰਾਜਨੀਤੀ ਦੀ ਇੱਕ ਦਿਗਜ਼ ਹਸਤੀ ਬਾਰੇ ਆਈ ਮਾੜੀ ਖ਼ਬਰ,ਕੇਂਦਰੀ ਮੰਤਰੀ ਅਤੇ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਰਾਮ ਵਿਲਾਸ ਪਾਸਵਾਨ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। ਇਸ ਖ਼ਬਰ ਬਾਰੇ ਉਨ੍ਹਾਂ ਦੇ ਬੇਟੇ ਚਿਰਾਗ ਪਾਸਵਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਤਸਵੀਰ ਪਾ ਕੇ ਦੱਸਿਆ ਹੈ।ਉਹਨੇ ਨੇ ਇਸ ਤਸਵੀਰ ਵਿੱਚ ਅਤੇ ਸ਼ਬਦਾਂ ਰਾਹੀਂ ਆਪਣਾ ਦੁੱਖ ਜ਼ਾਹਿਰ ਕੀਤਾ ਹੈ।
ਰਾਮ ਵਿਲਾਸ ਪਾਸਵਾਨ ਦੀ ਹਾਲਤ ਪਿੱਛਲੇ ਕਾਫ਼ੀ ਸਮੇਂ ਤੋਂ ਖਰਾਬ ਸੀ। ਦਿਲ ਦਾ ਦੌਰਾ ਪੈਣ ਦੇ ਬਾਅਦ ਉਹਨਾਂ ਨੇ ਲੰਮਾ ਸਮਾਂ ਹਸਪਤਾਲ ਵਿੱਚ ਗੁਜ਼ਾਰਿਆ ਸੀ।ਉਹ ਦੇਸ਼ ਦੇ ਪ੍ਰਮੁੱਖ ਦਲਿਤ ਨੇਤਾਵਾਂ ਵਿੱਚੋਂ ਇੱਕ ਸਨ।ਜਨਸ਼ਕਤੀ ਪਾਰਟੀ ਦੀ ਮੁੱਖ ਨੇਤਾ ਸਨ ਅਤੇ ਉਹਨਾਂ ਦਾ ਭਾਰਤ ਦੀ ਰਾਜਨੀਤੀ ਵਿੱਚ ਵੀ ਚੰਗਾ ਯੋਗਦਾਨ ਸੀ।
Continue Reading