National
UP ‘ਚ ਲਗਾਤਾਰ ਮੀਂਹ, ਟੋਏ ਵਿੱਚ ਡੁੱਬਣ ਕਾਰਨ ਤਿੰਨ ਲੜਕੀਆਂ ਦੀ ਮੌਤ

UTTARPRADESH : ਉੱਤਰ ਪ੍ਰਦੇਸ਼ ‘ਚ ਲਗਾਤਾਰ ਬਾਰਿਸ਼ ਹੋ ਰਹੀ ਹੈ | 20 ਜ਼ਿਲਿਆਂ ‘ਚ ਪਿਛਲੇ 4-5 ਦਿਨਾਂ ਤੋਂ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਕਰੀਬ 20 ਲੱਖ ਦੀ ਆਬਾਦੀ ਪਾਣੀ ਨਾਲ ਘਿਰੀ ਹੋਈ ਹੈ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ।
ਗੋਰਖਪੁਰ ‘ਚ ਰਾਪਤੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। 60 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਇੱਥੇ ਟੋਏ ਵਿੱਚ ਡੁੱਬਣ ਕਾਰਨ ਤਿੰਨ ਲੜਕੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਵਾਰਾਣਸੀ ਵਿੱਚ ਗੰਗਾ ਦੇ ਓਵਰਫਲੋ ਹੋਣ ਕਾਰਨ 15 ਤੋਂ ਵੱਧ ਘਾਟ ਡੁੱਬ ਗਏ ਹਨ। ਦੂਜੇ ਪਾਸੇ ਬਿਹਾਰ ਵਿੱਚ ਵੀ ਨੇਪਾਲ ਨਾਲ ਲੱਗਦੇ ਇਲਾਕਿਆਂ ਦੀ ਹਾਲਤ ਇਹੀ ਹੈ। ਬੇਤੀਆ, ਬਗਾਹਾ, ਸੀਤਾਮੜੀ, ਮਧੇਪੁਰਾ, ਅਰਰੀਆ ਸਮੇਤ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆ ਗਿਆ ਹੈ।
17 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ
ਮੌਸਮ ਵਿਭਾਗ ਨੇ ਜਿਨ੍ਹਾਂ 17 ਰਾਜਾਂ ਵਿੱਚ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ, ਉਨ੍ਹਾਂ ਵਿੱਚ ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਗੁਜਰਾਤ, ਕੇਰਲ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਓਡੀਸ਼ਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਸ਼ਾਮਲ ਹਨ।