Connect with us

National

UP: ਸੀਤਾਪੁਰ ‘ਚ ਪ੍ਰੇਮੀ ਜੋੜੇ ਨੇ ਵਿਆਹ ਤੋਂ ਦੋ ਦਿਨ ਪਹਿਲਾ ਲਾਇਆ ਫਾਹਾ

Published

on

UTTAR PRADESH : ਸੀਤਾਪੁਰ ਜ਼ਿਲੇ ‘ਚ ਪ੍ਰੇਮੀ ਅਤੇ ਪ੍ਰੇਮਿਕਾ ਦੀ ਲਾਸ਼ ਉਨ੍ਹਾਂ ਦੇ ਕਮਰੇ ‘ਚ ਲਟਕਦੀ ਮਿਲੀ। ਦੋਵਾਂ ਦੀ ਅੱਜ ਹਲਦੀ ਦੀ ਰਸਮ ਸੀ। ਮਾਮਲੇ ‘ਚ ਪੁਲਸ ਨੇ ਖੁਦਕੁਸ਼ੀ ਦਾ ਸ਼ੱਕ ਜਤਾਇਆ ਹੈ ਪਰ ਲੜਕੇ ਦੇ ਪਰਿਵਾਰ ਵਾਲਿਆਂ ਨੇ ਲੜਕੀ ਦੇ ਜੀਜਾ ‘ਤੇ ਕਤਲ ਅਤੇ ਲਾਸ਼ ਨੂੰ ਲਟਕਾਉਣ ਦਾ ਦੋਸ਼ ਲਗਾਇਆ ਹੈ।

ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲੇ ‘ਚ ਵਿਆਹ ਸਮਾਗਮ ਦੀਆਂ ਤਿਆਰੀਆਂ ਵਿਚਾਲੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਘਰ ‘ਚ ਇਕ ਨੌਜਵਾਨ ਅਤੇ ਇਕ ਲੜਕੀ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ। ਵੀਰਵਾਰ ਨੂੰ ਘਰ ‘ਚ ਹਲਦੀ ਦੀ ਰਸਮ ਸੀ। ਇਸ ਦੌਰਾਨ ਦੋਹਾਂ ਦੀਆਂ ਲਾਸ਼ਾਂ ਕਮਰੇ ਦੇ ਅੰਦਰ ਉਨ੍ਹਾਂ ਦੀ ਸਾੜੀ ਦੇ ਫਾਹੇ ਨਾਲ ਲਟਕਦੀਆਂ ਮਿਲੀਆਂ। ਪਰਿਵਾਰਕ ਮੈਂਬਰਾਂ ਵੱਲੋਂ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਮੌਕੇ ਦਾ ਮੁਆਇਨਾ ਕਰਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਜ਼ਿਲਾ ਹੈੱਡਕੁਆਰਟਰ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇ ਸਮੂਹਿਕ ਵਿਆਹ ਸਕੀਮ ਲਈ ਅਪਲਾਈ ਕੀਤਾ ਸੀ ਪਰ ਵਿਆਹ ਦੀ ਤਰੀਕ ਰੱਦ ਹੋਣ ਕਾਰਨ ਉਨ੍ਹਾਂ ਨੇ ਮੰਦਰ ‘ਚ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਸੀ।

ਮਾਮਲਾ ਕੀ ਹੈ ?

ਪੂਰਾ ਮਾਮਲਾ ਮਹਿਮੂਦਾਬਾਦ ਕੋਤਵਾਲੀ ਇਲਾਕੇ ਦਾ ਹੈ। ਇੱਥੋਂ ਦੇ ਪਿੰਡ ਮਿਠੌਰਾ ‘ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਹੀ ਘਰ ‘ਚੋਂ ਪ੍ਰੇਮੀ ਤੇ ਪ੍ਰੇਮਿਕਾ ਦੀਆਂ ਲਾਸ਼ਾਂ ਮਿਲੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਰਗਾੜੀ ਦੇ ਰਹਿਣ ਵਾਲੇ ਨੌਜਵਾਨ ਗੁੱਡੂ (25) ਅਤੇ ਥਾਣਾ ਬਿਠੌਰਾ ਦੀ ਰਹਿਣ ਵਾਲੀ ਰੁਚੀ ਵਿਚਕਾਰ ਤਿੰਨ ਸਾਲਾਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵਾਂ ਦਾ ਵਿਆਹ 25 ਨਵੰਬਰ ਨੂੰ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਤਹਿਤ ਹੋਣਾ ਸੀ। ਕਿਸੇ ਕਾਰਨ ਵਿਆਹ ਦੀ ਤਰੀਕ ਰੱਦ ਹੋ ਗਈ ਸੀ, ਪਰਿਵਾਰ ਵਾਲਿਆਂ ਨੇ ਵਿਆਹ ਮੰਦਰ ‘ਚ ਕਰਵਾਉਣ ਦਾ ਫੈਸਲਾ ਕੀਤਾ ਸੀ।