Connect with us

Uncategorized

ਲੋਕ ਸਭਾ ਚੋਣਾਂ ਕਰਕੇ UPSE ਦੀਆਂ ਪ੍ਰੀਖਿਆਵਾਂ ਹੋਈਆਂ ਰੱਦ

Published

on

UPSE EXAM DATE: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSE.) ਵੱਲੋਂ ਕਰਵਾਈਆਂ ਜਾਣ ਵਾਲੀਆਂ ਸਿਵਲ ਸਰਵਿਸਿਜ਼ ਐਗਜ਼ਾਮੀਨੇਸ਼ਨ (ਸੀ.ਐੱਸ.ਈ.) ਪ੍ਰੀਲਿਮਜ਼ ਅਤੇ ਇੰਡੀਅਨ ਫਾਰੈਸਟ ਸਰਵਿਸ ਪ੍ਰੀਲਿਮਜ਼ ਦੀਆਂ ਪ੍ਰੀਖਿਆਵਾਂ ਲੋਕ ਸਭਾ ਚੋਣਾਂ ਕਾਰਨ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

ਇਹ ਦੋਵੇਂ ਪ੍ਰੀਖਿਆਵਾਂ 26 ਮਈ ਨੂੰ ਹੋਣੀਆਂ ਸਨ । ਯੂ.ਪੀ.ਐਸ.ਸੀ ਨੇ ਅਧਿਕਾਰਤ ਨੋਟਿਸ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਆਮ ਚੋਣਾਂ ਦੇ ਕਾਰਜਕ੍ਰਮ ਦੇ ਕਾਰਨ, ਕਮਿਸ਼ਨ ਨੇ ਸਿਵਲ ਸੇਵਾਵਾਂ (ਪ੍ਰੀਲਿਮਸ) ਪ੍ਰੀਖਿਆ ਅਤੇ ਭਾਰਤੀ ਜੰਗਲਾਤ ਸੇਵਾ ਪ੍ਰੀਲਿਮਜ਼ 2024 ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ 26 ਮਈ ਨੂੰ ਹੋਣੀਆਂ ਸਨ। ਹੁਣ ਪ੍ਰੀਲਿਮਜ਼ ਪ੍ਰੀਖਿਆ 16 ਜੂਨ ਨੂੰ ਹੋਵੇਗੀ।

ਯੂ.ਪੀ.ਐਸ.ਸੀ ਸਿਵਲ ਸਰਵਿਸਿਜ਼ ਪ੍ਰੀਲਿਮਸ ਪ੍ਰੀਖਿਆ ਦੀ ਮਿਤੀ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਨਾਲ ਟਕਰਾਅ ਰਹੀ ਹੈ, ਜਿਸ ਕਾਰਨ ਪ੍ਰੀਖਿਆ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ।