News
ਕੋਰੋਨਾ ਦੀ ਦਹਿਸ਼ਤ ‘ਤੇ ਵਪਾਰ

ਫੇਸ ਮਾਸਕਾਂ ਦੀ ਕਾਲਾਬਾਜ਼ਾਰੀ
ਬਠਿੰਡਾ , 18 ਮਾਰਚ (ਹਰਸ਼ਿਤ ਕੁਮਾਰ) : ਕੋਰੋਨਾ ਦੇ ਵੱਧ ਰਹੇ ਪ੍ਰਕੋਪ ਦੌਰਾਨ ਦਵਾਈ ਵਿਕਰੇਤਾਵਾਂ ਵਲੋਂ ਬਲੈਕ ਮਾਰਕੀਟ ਵਿਚ ਮਾਸਕ ਵੇਚ ਕੇ ਮੋਟੀ ਕਮਾਈ ਕਰਨ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ।

ਇਸੇ ਸਿਲਸਲੇ ਵਿਚ ਹੀ ਸਿਹਤ ਵਿਭਾਗ ਵਲੋਂ ਬਠਿੰਡਾ ਦੇ ਕੁੱਝ ਮੈਡੀਕਲ ਸਟੋਰਾਂ ‘ਤੇ ਛਾਪੇ ਮਾਰੇ ਗਏ ‘ਤੇ ਬਿਨਾਂ ਬਿੱਲ ਵਾਲੇ 105 ਮਾਸਕ ਬਰਾਮਦ ਕੀਤੇ ਗਏ। ਡਰੱਗ ਇੰਸਪੈਕਟਰ ਵਲੋਂ ਮਾਸਕ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਦੱਸ ਦਈਏ ਕਿ ਉਧਰ ਦੁਕਾਨ ਮਾਲਕ ਵਲੋਂ ਇਸ ਨੂੰ ਰੁਟੀਨ ਦੀ ਚੈਕਿੰਗ ਦੱਸਦਿਆਂ ਕਿਹਾ ਗਿਆ ਕਿ ਉਸ ਨੇ ਇਹ ਮਾਸਕ ਸਮਾਜ ਸੇਵਾ ਲਈ ਰੱਖੇ ਸਨ।