Connect with us

Punjab

ਵਿੱਕੀ ਮਿੱਡੂਖੇੜਾ ਕਤਲ ਮਾਮਲੇ ‘ਚ ਆਇਆ ਨਵਾਂ ਮੋੜ, ਹੋਇਆ ਵੱਡਾ ਖੁਲਾਸਾ

Published

on

vickey

ਚੰਡੀਗੜ੍ਹ : ਮੁਹਾਲੀ ਵਿੱਚ ਕਤਲ ਕੀਤੇ ਗਏ ਯੂਥ ਅਕਾਲੀ ਦਲ (Akali Dal) ਦੇ ਸੀਨੀਅਰ ਆਗੂ ਵਿਕਰਮਜੀਤ ਕੁਲਾਰ ਉਰਫ਼ ‘ਵਿੱਕੀ ਮਿੱਡੂਖੇੜਾ’ (Vicky Midukhera) ਦੇ ਇੱਕ ਹਮਲਾਵਰ ਦੀ ਪਛਾਣ ਵਿਨੇ ਦਿਓੜਾ ਵਜੋਂ ਹੋਈ, ਜਿਸਨੇ ਆਪਣੇ ਖੱਬੇ ਹੱਥ ਨਾਲ ਗੋਲੀ ਚਲਾਈ ਸੀ। ਵਿਨੇ ਦਿਓੜਾ ਗੈਂਗਸਟਰ ਲਵੀ ਦਿਓੜਾ ਦਾ ਭਰਾ ਹੈ। ਲਾਰੈਂਸ ਗਰੁੱਪ ਨੇ ਲਵੀ ਦਿਓੜਾ ਦਾ ਕਤਲ ਕਰਾਇਆ ਸੀ। ਵਿਨੇ ਦਿਓੜਾ ਨੂੰ ਫੜਨ ਲਈ ਕੋਟਕਪੂਰਾ (Kotkapura) ਵਿੱਚ ਛਾਪਾ ਮਾਰਿਆ ਗਿਆ ਪਰ ਪੁਲਿਸ ਬੇਰੰਗ ਵਾਪਸ ਪਰਤੀ। ਬਦਮਾਸ਼ਾਂ ਨੇ ਓਲਾ ਕੰਪਨੀ ਤੋਂ ਆਈ 20 ਕਾਰ ਦਾ ਨੰਬਰ ਚੋਰੀ ਕਰ ਲਿਆ ਸੀ। ਕਾਰ ਤੀੜਾ ਦੇ ਰਹਿਣ ਵਾਲੀ ਦੀ ਨਿਕਲੀ ਹੈ। ਪੁਲਿਸ ਨੂੰ ਅਰਮਾਨੀਆ ਵਿੱਚ ਬੈਠੇ ਗੈਂਗਸਟਰ ਗੌਰਵ ਪਟਿਆਲ ਉੱਤੇ ਸ਼ੱਕ ਹੈ। ਹਮਲਾਵਰਾਂ ਨੂੰ ਸੁਪਾਰੀ ਦੇ ਕੇ ਘਟਨਾ ਨੂੰ ਇਨਜਾਮ ਦੇਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਲਾਰੈਂਸ ਨੇ ਵਿੱਕੀ ਮਿੱਡੂ ਖੇੜਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਸੀ ਅਤੇ ਹਮਲਾਵਰਾਂ ਨੂੰ ਚਿਤਾਵਨੀ ਦਿੱਤੀ ਸੀ। ਲਾਰੈਂਸ ਬਿਸ਼ਨੋਈ (Lawrence Bishnoi) ਗਰੁੱਪ ਨੇ ਵੀ ਫੇਸਬੁੱਕ ‘ਤੇ ਪੋਸਟ ਪਾਈ ਹੈ ਅਤੇ ਕਿਹਾ ਹੈ ਕੇ “ਰਾਮ ਰਾਮ ਸਬ ਭਾਈਓ ਕੱਲ੍ਹ ਅਪਨੇ ਵੀਰ ਵਿੱਕੀ ਮਿੱਡੂਖੇੜਾ ਹਮ ਸਬ ਕੋ ਛੋੜ ਕੇ ਚਲਾ ਗਿਆ, ਤੇਰੀ ਕਮੀ ਕਭੀ ਪੂਰੀ ਨਹੀਂ ਹੋਨੀ।ਇਸ ਭਾਈ ਕਾ ਆਪਣੇ ਅਪਰਾਧੋਂ ਸੇ ਕੋਈ ਲੈਣਾ ਦੇਣਾ ਨਹੀਂ ਥਾ। ਜਿਸ ਨੇ ਭੀ ਭਾਈ ਕੇ ਬਾਰੇ ਮੇਂ ਸੁਨਾ ਹੋਗਾ ਅੱਛਾ ਹੀ ਸੁਨਾ ਹੋਗਾ। ਅਬ ਜ਼ਿਆਦਾ ਕੁਛ ਨਹੀਂ ਬੋਲੂਗਾ ਅਬ ਕਰਕੇ ਦਿਖਾਏਗੇ ਰਾਹੀ ਬਾਕੀ ਬਾਤ ਜੋ ਭੀ ਇਸ ਭਾਈ ਕੀ ਮੌਤ ਕਾ ਜ਼ਿਮੇਦਾਰ ਹੈ ਓ ਵੀ ਅਪਨੀ ਮੌਤ ਕੀ ਤਿਆਰੀ ਕਰ ਲੇ, ਇਸ ਕਾ ਨਤੀਜਾ ਥੋੜੇ ਦਿਨੋ ਮੇਂ ਮਿਲ ਜਾਏਗਾ।”