Connect with us

Community

ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ ਨੇ ਐਡਵਰਡ ਕੋਲਸਟਨ ਦਾ ਤੋੜਿਆ ਬੁੱਤ

Published

on

ਅਫ਼ਰੀਕੀ ਮੂਲ ਦੇ ਅਮਰੀਕੀ ਜੌਰਜ ਫਲਾਇਡ ਦੀ ਮੌਤ ਮਗਰੋਂ ਅਮਰੀਕਾ ਤੋਂ ਇਲਾਵਾ ਯੂਕੇ, ਆਸਟ੍ਰੇਲੀਆ ਸਣੇ ਕਈ ਮੁਲਕਾਂ ਦੇ ਲੋਕਾਂ ਵਿੱਚ ਭਾਰੀ ਰੋਸ ਦੇਖਿਆ ਗਿਆ। ਨਸਲਵਾਦ ਦੇ ਵਿਰੋਧ ਵਿੱਚ ਹੋ ਰਹੇ ਮੁਜ਼ਾਹਰਿਆਂ ਦੌਰਾਨ ਯੂਕੇ ਵਿੱਚ ਵੀ ਲੋਕਾਂ ਦੀਆਂ ਪੁਲਿਸ ਨਾਲ ਝੜਪਾਂ ਵੀ ਦੇਖਣ ਨੂੰ ਮਿਲੀਆਂ।

ਇੰਨਾਂ ਹੀ ਨਹੀਂ ਸਗੋਂ ਬ੍ਰਿਸਟਲ ਵਿੱਚ ਪ੍ਰਦਰਸ਼ਨ ਕਾਰੀਆਂ ਨੇ ਰੱਸਿਆਂ ਨਾਲ 17ਵੀਂ ਸਦੀ ਵਿੱਚ ਗੁਲਾਮਾਂ ਦਾ ਵਪਾਰ ਕਰਨ ਵਾਲੇ, ਐਡਵਰਡ ਕੋਲਸਟਨ ਦਾ ਤਾਂਬੇ ਦਾ ਬੁੱਤ ਡੇਗ ਦਿੱਤਾ। ਕੋਲਸਟਨ ਬਾਰੇ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਚ ਵਿਵਾਦ ਚਲਿਆ ਆ ਰਿਹਾ ਹੈ। ਲੋਕ ਉਸ ਦੀਆਂ ਯਾਦਗਾਰਾਂ ਬਾਰੇ ਵਿਰੋਧ ਦਰਜ ਕਰਵਾਉਂਦੇ ਰਹੇ ਹਨ, ਪਰ ਉਨ੍ਹਾਂ ਦੀ ਛਾਪ ਅਜੇ ਵੀ ਬ੍ਰਿਸਟਲ ਦੇ ਕਈ ਹਿੱਸਿਆਂ ਵਿੱਚ ਦੇਖਣ ਨੂੰ ਮਿਲਦੀ ਹੈ।

ਕੌਣ ਸੀ ਐਡਵਰਡ ਕੋਲਸਟਨ

ਜੋਰਜ ਦੀ ਮੌਤ ਤੋਂ ਬਾਅਦ ਹੋਏ ਮੁਜ਼ਾਹਰੇ ਦੌਰਾਨ ਬੁੱਤ ਨੂੰ ਡੇਗ ਦਿੱਤਾ ਗਿਆ ਅਤੇ ਬਾਅਦ ਵਿਚ ਇੱਕ ਮੁਜ਼ਾਹਰਾਕਾਰੀ ਨੂੰ ਜੌਰਜ ਫਲਾਇਡ ਦੀ ਵਾਇਰਲ ਹੋਈ ਵੀਡੀਓ ਵਾਂਗ, ਕੋਲਸਟਨ ਦੇ ਪੁਤਲੇ ਦੀ ਗਰਦਨ ‘ਤੇ ਗੋਡਾ ਧਰੇ ਦੇਖਿਆ ਗਿਆ।
ਪੁਤਲੇ ਨੂੰ ਸ਼ਹਿਰ ਦੀਆਂ ਸੜਕਾਂ ਤੋਂ ਘੜੀਸਦਿਆਂ ਲੋਕਾਂ ਨੇ ਹਾਰਬਰ ਨਦੀ ਵਿੱਚ ਸੁੱਟ ਦਿੱਤਾ। ਇਸੇ ਤਰ੍ਹਾਂ ਵਿੰਸਟਨ ਚਰਚਿਲ ਦੇ ਪੁਤਲੇ ਨਾਲ ਵੀ ਛੇੜ-ਛਾੜ ਕੀਤੀ ਗਈ ਸੀ।

ਐਡਵਰਡ ਕੋਲਸਨਟਨ ਉਹ ਸਖ਼ਸ਼ ਸੀ, ਜਿਸ ਦੇ ਸਮੁੰਦਰੀ ਬੇੜਿਆ ਰਾਹੀਂ 1672 ਤੋਂ ਲੈ ਕੇ 1689 ਦਰਮਿਆਨ 80,000 ਅਫ਼ਰੀਕੀ ਮਰਦਾਂ, ਔਰਤਾਂ ਤੇ ਬੱਚਿਆਂ ਅਮਰੀਕੀ ਖਿੱਤੇ ਵਿਚ ਲਿਆਂਦਾ ਗਿਆ ਸੀ।

ਕੋਲਸਟਨ ਦੀਆਂ ਯਾਦਗਾਰਾਂ ਨੂੰ ਲੈ ਕੇ ਵਿਵਾਦ ਹੈ , ਕੁਝ ਲੋਕ ਕਹਿੰਦੇ ਹਨ ਕਿ ਇਹ ਇਤਿਹਾਸ ਦਾ ਹਿੱਸਾ ਹੈ , ਇਸ ਨੂੰ ਬਦਲਿਆ ਨਹੀਂ ਜਾਣਾ ਚਾਹੀਦਾ, ਕੁਝ ਲੋਕ ਇਸ ਦਾ ਨਾਂ ਸੜਕਾਂ, ਸਕੂਲਾਂ ਤੇ ਹੋਰ ਥਾਵਾਂ ਤੋਂ ਮਿਟਾਉਟ ਦੀ ਮੁਹਿੰਮ ਚਲਾ ਰਹੇ ਹਨ।

ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਪੂਰੇ ਅਮਰੀਕਾ ਵਿੱਚ ਨਸਲਵਾਦ ਅਤੇ ਪੁਲਿਸ ਜ਼ਬਰ ਖ਼ਿਲਾਫ਼ 13ਵੇਂ ਦਿਨ ਵੀ ਸ਼ਾਂਤਮਈ ਰੋਸ-ਮੁਜ਼ਾਹਰੇ ਚੱਲਦੇ ਰਹੇ। ਇਨ੍ਹਾਂ ਵਿਚੋਂ ਸਭ ਤੋਂ ਵੱਡਾ ਪ੍ਰਦਰਸ਼ਨ ਵਾਸ਼ਿੰਗਟਨ ਡੀਸੀ ‘ਚ ਹੋਇਆ, ਜਿੱਥੇ ਹਜ਼ਾਰਾਂ ਲੋਕਾਂ ਨੇ ਮਾਰਚ ਕੱਢਿਆ ਹੈ। ਸੁਰੱਖਿਆ ਦਲਾਂ ਨੇ ਵ੍ਹਾਈਟ ਹਾਊਸ ਵੱਲ ਜਾਂਦੇ ਰਾਹ ਨੂੰ ਬੰਦ ਰੱਖਿਆ। ਇਸ ਤੋਂ ਇਲਾਵਾ ਲੋਕਾਂ ਨੇ ਨਿਊਯਾਰਕ, ਸ਼ਿਕਾਗੋ ਅਤੇ ਸੈਨ ਫਰਾਂਸਿਸਕੋ ਵਿੱਚ ਵੀ ਮਾਰਚ ਕੱਢੇ। ਇਸਤੋਂ ਇਲਾਵਾ ਆਸਟਰੇਲੀਆ ਦੇ ਸਿਡਨੀ, ਮੈਲਬਰਨ ਅਤੇ ਬ੍ਰਿਸਬੇਨ ਵਿੱਚ ਵੱਡੇ ਪ੍ਰਦਰਸ਼ਨ ਹੋਏ, ਇਸ ਤੋਂ ਇਲਾਵਾ ਫਰਾਂਸ, ਜਰਮਨੀ ਅਤੇ ਸਪੇਨ ਵਿੱਚ ਵੀ ਰੋਸ-ਮੁਜ਼ਾਹਰੇ ਹੋਏ।

ਹੁਣ ਦੇਖਣਾ ਇਹ ਹੋਵਗਾ ਕੀ ਅਖੀਰ ਇਹ ਮੁਜਾਹਰੇ ਹੋਰ ਕੀ ਰੁੱਖ ਇਖਤਿਆਰ ਕਰਦੇ ਹਨ।