National
BREAKING: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸੁਰੱਖਿਆ ‘ਚ ਆਈ ਵੱਡੀ ਕਮੀ, ਜਾਣੋ ਵੇਰਵਾ

21 JULY 2023: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸੁਰੱਖਿਆ ‘ਚ ਵੱਡੀ ਕਮੀ ਸਾਹਮਣੇ ਆਈ ਹੈ। ਜਿੱਥੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਇੱਕ ਵਿਅਕਤੀ ਚਾਕੂ ਲੈ ਕੇ ਪਹੁੰਚਿਆ। ਓਥੇ ਹੀ ਪੁਲਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ, ਗ੍ਰਿਫਤਾਰੀ ਤੋਂ ਬਾਅਦ ਉਸ ਕੋਲੋਂ ਇੱਕ ਬੰਦੂਕ ਵੀ ਬਰਾਮਦ ਹੋਈ ਹੈ।
ਪੁਲਸ ਕਮਿਸ਼ਨਰ ਵਿਨੀਤ ਗੋਇਲ ਨੇ ਦੱਸਿਆ, ਗ੍ਰਿਫਤਾਰ ਵਿਅਕਤੀ ਦੀ ਪਛਾਣ ਸ਼ੇਖ ਨੂਰ ਆਲਮ ਵਜੋਂ ਹੋਈ ਹੈ। ਉਸ ਕੋਲੋਂ ਬੰਦੂਕ ਅਤੇ ਚਾਕੂ ਤੋਂ ਇਲਾਵਾ ਕੁਝ ਪਾਬੰਦੀਸ਼ੁਦਾ ਵਸਤੂਆਂ ਅਤੇ ਏਜੰਸੀਆਂ ਦੇ ਕਈ ਆਈਡੀ ਕਾਰਡ ਬਰਾਮਦ ਹੋਏ ਹਨ। ਜਿਸ ਕਾਰ ਰਾਹੀਂ ਉਹ ਉੱਥੇ ਪਹੁੰਚਿਆ। ਇਸ ‘ਤੇ ਪੁਲਿਸ ਦਾ ਸਟਿੱਕਰ ਲੱਗਾ ਹੋਇਆ ਸੀ। ਪੁਲਿਸ, ਐਸਟੀਐਫ ਅਤੇ ਸਪੈਸ਼ਲ ਬ੍ਰਾਂਚ ਸਥਾਨਕ ਪੁਲਿਸ ਸਟੇਸ਼ਨ ਵਿੱਚ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ।