Connect with us

National

ਇਸ ਮੁੰਡੇ ਦੀ ਕਿਹੜੀ ਗੱਲ ਨੇ ਜਿੱਤਿਆ ਸੀ ਰਤਨ ਟਾਟਾ ਦਾ ਦਿਲ ?

Published

on

ਰਤਨ ਟਾਟਾ ਨਾਂ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਭਾਰਤ ਦੇ ਦਿੱਗਜ ਉਦਯੋਗਪਤੀ ਰਤਨ ਟਾਟਾ ਦਾ ਬੁੱਧਵਾਰ ਦੇਰ ਰਾਤ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ 86 ਸਾਲ ਦੀ ਉਮਰ ਵਿੱਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਪਰ ਰਤਨ ਟਾਟਾ ਦੇ ਨਾਲ ਤੁਸੀਂ ਇੱਕ ਮੁੰਡਾ ਵੀ ਦੇਖਿਆ ਹੋਵੇਗਾ, ਜੋ ਅਕਸਰ ਉਨ੍ਹਾਂ ਦੇ ਨਾਲ ਰਹਿੰਦਾ ਹੈ। ਰਤਨ ਟਾਟਾ ਨਾਲ ਉਨ੍ਹਾਂ ਦੀਆਂ ਤਸਵੀਰਾਂ ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਇਹ ਮੁੰਡਾ ਵੀ ਕਿਸੇ ਪਛਾਣ ਦਾ ਮੁਥਾਜ ਨਹੀਂ ਹੈ। ਇਸ ਕੋਲ ਵੀ ਕਰੋੜਾਂ ਦੀ ਦੌਲਤ ਹੈ। ਇਸ ਦਾ ਨਾਂ ਹੈ ਸ਼ਾਂਤਨੂ ਨਾਇਡੂ ਜੋ ਕਿ ਰਤਨ ਟਾਟਾ ਦਾ ਮੈਨੇਜਰ ਹੈ। ਹੁਣ ਬਹੁਤ ਸਾਰੇ ਲੋਕ ਸ਼ਾਂਤਨੂ ਨਾਇਡੂ ਨੂੰ ਜਾਣਨ ਲੱਗ ਗਏ ਹਨ। ਰਤਨ ਟਾਟਾ ਉਨ੍ਹਾਂ ਨੂੰ ਆਪਣੇ ਬੇਟੇ ਦੀ ਤਰ੍ਹਾਂ ਸਮਝਦੇ ਹਨ। ਸ਼ਾਂਤਨੂ ਰਤਨ ਟਾਟਾ ਦੇ ਕਾਰੋਬਾਰ ਦੇ ਨਾਲ-ਨਾਲ ਉਨ੍ਹਾਂ ਦੇ ਨਿਵੇਸ਼ ਨੂੰ ਵੀ ਦੇਖਦਾ ਹੈ। ਸ਼ਾਂਤਨੂ ਨੇ 29 ਸਾਲ ਦੀ ਉਮਰ ਤੋਂ ਰਤਨ ਟਾਟਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਇੱਥੇ ਦੱਸ ਦੇਈਏ ਕਿ ਸ਼ਾਂਤਨੂ ਦੀ ਆਪਣੀ ਵੀ ਕੰਪਨੀ ਹੈ। ਜਿਸ ਦਾ ਨਾਂ ਗੁੱਡਫੇਲੋ ਹੈ, ਜੋ ਬਜ਼ੁਰਗਾਂ ਨੂੰ ਉਨ੍ਹਾਂ ਦੇ ਆਖਰੀ ਸਮੇਂ ‘ਚ ਮਦਦ ਕਰਦੀ ਹੈ। ਆਟੋਮੋਬਾਈਲ ਡਿਜ਼ਾਈਨਰ ਸ਼ਾਂਤਨੂ 2014 ਵਿੱਚ ਟਾਟਾ ਏਲੈਕਸੀ ਵਿੱਚ ਸ਼ਾਮਲ ਹੋਏ ਪਰ ਇੱਕ ਦੁਰਘਟਨਾ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਵਾਂ ਮੋੜ ਲਿਆ ਦਿੱਤਾ। ਇਕ ਦਿਨ ਸ਼ਾਂਤਨੂੰ ਦੀਆਂ ਅੱਖਾਂ ਸਾਹਮਣੇ ਅਜਿਹੀ ਘਟਨਾ ਵਾਪਰੀ ਜਿਸ ਦੌਰਾਨ ਆਵਾਰਾ ਕੁੱਤੇ ਦੀ ਮੌਤ ਤੋਂ ਹੋ ਗਈ ਜਿਸ ਤੋਂ ਸ਼ਾਂਤਨੂ ਨੂੰ ਬਹੁਤ ਦੁੱਖ ਹੋਇਆ। ਇਸ ਤੋਂ ਉਸਨੇ ਅਵਾਰਾ ਕੁੱਤੇ ਨੂੰ ਸੜਕ ਹਾਦਸੇ ਤੋਂ ਬਚਾਉਣ ਬਾਰੇ ਵਿਚਾਰ ਕੀਤਾ। ਬਹੁਤ ਸਖਤ ਮਿਹਨਤ ਤੋਂ ਬਾਅਦ ਉਸਨੇ ਸੋਚਿਆ ਕਿ ਕੁੱਤੇ ਲਈ ਇੱਕ ਚਮਕਦਾਰ ਕਾਲਰ ਬਣਾਇਆ ਜਾਵੇ, ਜਿਸ ਨੂੰ ਡਰਾਈਵਰ ਤੋਂ ਇੱਕ ਦੂਰੀ ਤੋਂ ਵੇਖਿਆ ਜਾ ਸਕੇ। ਇਸ ਦੇ ਲਈ ਉਸ ਨੇ ਐਨਜੀਓ ਖੋਲ੍ਹਿਆ, ਜਿਸ ਦਾ ਨਾਂ ਸੀ ‘ਮੋਟੋਪਾਜ਼’ (Motopaws, ਇਸ ਐੱਨ ਜੀਓ ਤਹਿਤ ਚਮਕੀਲੇ ਪਟੇ ਡਿਜ਼ਾਇਨ ਕਰਕੇ ਆਵਾਰਾ ਕੁੱਤਿਆਂ ਦੇ ਗਲੇ ਵਿੱਚ ਬੰਨ੍ਹੇ ਜਾਂਦੇ ਸਨ। ਸ਼ਾਂਤਨੂ ਨਾਇਡੂ ਦੇ ਕੰਮ ਤੋਂ ਰਤਨ ਟਾਟਾ ਇੰਨਾ ਜਿਆਦਾ ਪ੍ਰਭਾਵਿਤ ਹੋਏ ਸਨ ਅਤੇ ਉਦੋਂ ਹੀ ਉਨ੍ਹਾਂ ਨੇ ਆਪਣਾ ਮੈਨੇਜਰ ਨਿਯੁਕਤ ਕੀਤਾ। ਰਤਨ ਟਾਟਾ ਨੇ ਸ਼ਾਂਤਨੂ ਨੂੰ ਕੋਰਨੈੱਲ ਯੂਨੀਵਰਸਿਟੀ ਭੇਜਣ ਵਿੱਚ ਮਦਦ ਕੀਤੀ ਅਤੇ ਉਸਦੇ ਡਿਗਰੀ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋਏ ਸਨ। ਨਾਇਡੂ ਵੀ ਅਮਰੀਕਾ ਦੀ ਉਸ ਯੂਨੀਵਰਸਿਟੀ ਤੋਂ ਪੜ੍ਹੇ ਹਨ ਜਿਥੋਂ ਰਤਨ ਟਾਟਾ ਨੇ ਪੜ੍ਹਾਈ ਕੀਤੀ ਸੀ

ਕਿਵੇਂ ਬਣੇ ਸਨ ਪੱਕੇ ਯਾਰ
ਗੱਲ ਕਰੀਏ ਰਤਨ ਟਾਟਾ ਤੇ ਸ਼ਾਤਨੂੰ ਨਾਇਡੂ ਦੀ ਦੋਸਤੀ ਬਾਰੇ ਤਾਂ ਇਸ ਪਿੱਛੇ ਵੀ ਇੱਕ ਵਿਲੱਖਣ ਕਹਾਣੀ ਹੈ, ਦਰਅਸਲ, 27 ਸਾਲਾ ਸ਼ਾਂਤਨੂ ਨਾਇਡੂ ਦੀ ਮਦਦ ਦੇ ਬਿਨਾਂ ਦੁਨੀਆਂ ਇਸ ਨਵੇਂ ‘ਮੈਨ ਕਰੱਸ਼’ ਦੀ ਖੋਜ ਨਹੀਂ ਕਰ ਸਕਦੀ ਕਿਉਂਕਿ ਸ਼ਾਂਤਨੂ ਉਹ ਵਿਅਕਤੀ ਹੈ, ਜਿਨ੍ਹਾਂ ਨੇ ਰਤਨ ਟਾਟਾ ਨੂੰ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਪੇਸ਼ ਕੀਤਾ ਅਤੇ ਉਨ੍ਹਾਂ ਨੂੰ ਹੈਸ਼ਟੈਗ ਅਤੇ ਟਰੈਂਡ ਬਾਰੇ ਸਿਖਾਇਆ। 21 ਸਾਲਾਂ ਤੱਕ ਟਾਟਾ ਸਮੂਹ ਦੀ ਲੂਣ ਤੋਂ ਲੈ ਕੇ ਸੌਫਟਵੇਅਰ ਤੱਕ ਅਗਵਾਈ ਕਰਨ ਵਾਲੀਆਂ ਰਤਨ ਟਾਟਾ ਦੀਆਂ ਉਹ ਤਸਵੀਰਾਂ, ਜੋ ਪੰਜ ਦਹਾਕੇ ਪੁਰਾਣੀਆਂ ਸਨ, ਜੋ ਇਸ ਧਨਾਢ ਸ਼ਖ਼ਸ ਦੀ ਜ਼ਿੰਦਗੀ ਦੀ ਝਲਕ ਦਿਖਾਉਂਦੀਆਂ ਹਨ, ਆਦਿ ਸ਼ੇਅਰ ਕੀਤੀਆਂ ਗਈਆਂ, ਜਿਸ ਨੂੰ ਅੱਧਾ ਮਿਲੀਅਨ ਲੋਕਾਂ ਨੇ ਪਸੰਦ ਕੀਤਾ ਸੀ।

ਨਾਇਡੂ ਦੇ ਪਰਿਵਾਰ ਦਾ ਟਾਟਾ ਬਰਾਂਡ ਨਾਲ ਗੂੜ੍ਹਾ ਰਿਸ਼ਤਾ ਹੈ, ਪਰ ਉਨ੍ਹਾਂ ਨੇ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਉਹ ਇਸ ਬਰਾਂਡ ਦੇ ਕਰਤਾ-ਧਰਤਾ ਸ਼ਖ਼ਸ ਨਾਲ ਮਿਲ ਕੇ ਕੰਮ ਕਰਨਗੇ। ਇਹ ਕੁੱਤਿਆਂ ਪ੍ਰਤੀ ਆਪਸੀ ਪ੍ਰੇਮ ਸੀ ਜਿਸ ਨੇ ਦੋਵਾਂ ਨੂੰ ਇਕੱਠੇ ਕਰ ਦਿੱਤਾ, ਉਦੋਂ ਇਹ ਨੌਜਵਾਨ ਪੱਛਮੀ ਭਾਰਤ ਵਿੱਚ ਪੂਣੇ ਵਿਖੇ ਰਤਨ ਟਾਟਾ ਦੀ ਇੱਕ ਕੰਪਨੀ ਲਈ ਕੰਮ ਕਰ ਰਿਹਾ ਸੀ।ਇਸ ਸਮੇਂ ਰਤਨ ਟਾਟਾ ਅਤੇ ਨਾਇਡੂ ਦੋਵਾਂ ਦੀ ਚੰਗੇ ਦੋਸਤ ਬਣ ਚੁੱਕੇ ਸੀ, ਅਤੇ ਰਤਨ ਟਾਟਾ ਦੇ ਸਭ ਤੋਂ ਨੇੜਲੇ ਮਿੱਤਰਾਂ ਦੀ ਸ਼੍ਰੇਣੀ ਵਿੱਚ ਨਾਇਡੂ ਦਾ ਨਾਂ ਵੀ ਇਕ ਸੀ।