National
ਕੇਂਦਰੀ ਬਜਟ ਵਿੱਚ ਤੁਹਾਡੇ ਲਈ ਕੀ ਹੈ ਖ਼ਾਸ, ਜਾਣੋ
UNION BUDGET 2024 : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ਵਿੱਚ ਬਜਟ ਪੇਸ਼ ਕਰ ਰਹੀ ਹੈ। ਵਿੱਤ ਮੰਤਰੀ ਦਾ ਇਹ ਲਗਾਤਾਰ 7ਵਾਂ ਬਜਟ ਹੈ। ਉਨ੍ਹਾਂ ਸਵੇਰੇ 11.03 ਵਜੇ ਆਪਣਾ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ‘ਭਾਰਤ ਦੀ ਅਰਥਵਿਵਸਥਾ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੀ ਹੈ, ਅਤੇ ਭਵਿੱਖ ਵਿੱਚ ਵੀ ਇਸ ਦੇ ਜਾਰੀ ਰਹਿਣ ਦੀ ਉਮੀਦ ਹੈ। ਮਹਿੰਗਾਈ ਲਗਾਤਾਰ ਕਾਬੂ ਹੇਠ ਹੈ। ਬਜਟ ‘ਚ ਗਰੀਬ, ਨੌਜਵਾਨ ਅਤੇ ਬੇਰੁਜਗਾਰੀ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਰੁਜਗਾਰ ਅਤੇ ਸਕਿੱਲਸ ਵੱਲ ਫੋਕਸ ਕੀਤਾ ਜਾ ਰਿਹਾ ਹੈ ।
ਵਿਦਿਆਰਥੀਆਂ ਲਈ ਬਜਟ
- ਉੱਚ ਸਿੱਖਿਆ ਲਈ 10 ਲੱਖ ਰੁਪਏ ਤੱਕ ਦਾ ਲੋਨ ਮਿਲੇਗਾ
- 1 ਸਾਲ ‘ਚ 1 ਲੱਖ ਸਟੂਡੈਂਟਸ ਨੂੰ ਮਿਲੇਗਾ ਲੋਨ
- 3% ਸਲਾਨਾ ਵਿਆਜ਼ ‘ਤੇ ਮਿਲੇਗਾ 10 ਲੱਖ ਰੁਪਏ ਤੱਕ ਦਾ ਲੋਨ
ਰੁਜ਼ਗਾਰ ਦੇਣ ਲਈ ਇਨਸੈਂਟਿਵ ਦੇਵੇਗੀ ਸਰਕਾਰ
- ਇੰਟਰਨਸ਼ਿਪ ਲਈ 500 ਕੰਪਨੀਆਂ ‘ਚ ਮੌਕਾ
- ਇਕ ਕਰੋੜ ਨੌਜਵਾਨਾਂ ਨੂੰ ਮਿਲੇਗਾ ਇੰਟਰਨਸ਼ਿਪ ਦਾ ਫ਼ਾਇਦਾ
- ਇੰਟਰਨਸ਼ਿਪ ਵਿੱਚ ਹਰ ਮਹੀਨੇ ਮਿਲੇਗਾ 5000 ਰੁਪਏ ਭੱਤਾ
ਮੁਦਰਾ ਲੋਨ
- ਮੁਦਰਾ ਲੋਨ 10 ਤੋਂ ਵਧਾ ਕੇ 20 ਲੱਖ ਰੁਪਏ ਕੀਤਾ ਗਿਆ
- EPFO ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਿੱਚ ਲਾਭ
- ਪਹਿਲੀ ਨੌਕਰੀ ‘ਤੇ EPFO ਵਿੱਚ 15,000 ਰੁਪਏ ਆਉਣਗੇ
5 ਰਾਜਾਂ ਦੇ ਵਿਕਾਸ ਲਈ ਖ਼ਾਸ ਪ੍ਰੋਜੈਕਟਾਂ ਦਾ ਐਲਾਨ
- ਬਿਹਾਰ, ਝਾਰਖੰਡ, ਪੱਛਮੀ ਬੰਗਾਲ ਉੜੀਸਾ, ਅਤੇ ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਸਕੀਮਾਂ
- ਬਿਹਾਰ ‘ਚ ਸੜਕੀ ਪ੍ਰੋਜੈਕਟਾਂ ਲਈ 26 ਹਜ਼ਾਰ ਕਰੋੜ ਦਾ ਪੈਕੇਜ
- ਆਂਧਰਾ ਪ੍ਰਦੇਸ਼ ਨੂੰ 15 ਹਜ਼ਾਰ ਕਰੋੜ ਰੁਪਏ ਦਾ ਪੈਕੇਜ
- ਬਿਹਾਰ ‘ਚ 2 ਨਵੇਂ ਐਕਸਪ੍ਰੈਸ ਵੇਅ ਬਣਨਗੇ
- ਨੌਰਥ-ਈਸਟ ਲਈ ਇੰਡੀਆ ਪੋਸਟ ਪੇਮੈਂਟ ਬੈਂਕ ਦੀਆਂ 100 ਤੋਂ ਵੱਧ ਬ੍ਰਾਂਚਾਂ
ਮਹਿਲਾਵਾਂ ਲਈ ਬਜਟ
- ਔਰਤਾਂ ਅਤੇ ਲੜਕੀਆਂ ਲਈ 3 ਲੱਖ ਕਰੋੜ ਰੁਪਏ
- ਬਜਟ ਵਿੱਚ ਔਰਤਾਂ ਲਈ 3 ਲੱਖ ਕਰੋੜ ਰੁਪਏ
- ਔਰਤਾਂ ਨੂੰ ਉੱਚ ਸਿੱਖਿਆ ਲਈ ਲੋਨ ਸਕੀਮ
ਸੋਨਾ ਹੋਵੇਗਾ ਸਸਤਾ
- ਸਰਕਾਰ ਨੇ ਸੋਨੇ ‘ਤੇ ਕਸਟਮ ਡਿਊਟੀ 6 ਫ਼ੀਸਦੀ ਘਟਾਈ
ਖੇਤੀ ਪੈਦਾਵਾਰ ਵਧਾਉਣ ‘ਤੇ ਫੋਕਸ
- ਕੁਦਰਤੀ ਖੇਤੀ ਤੇ ਸਰਕਾਰ ਦਾ ਜ਼ੋਰ
- ਅਗਲੇ 2 ਸਾਲਾਂ ‘ਚ 1 ਕਰੋੜ ਕਿਸਾਨਾਂ ਲਈ ਕੁਦਰਤੀ ਖੇਤੀ ਲਈ ਦਿੱਤੀ ਜਾਵੇਗੀ ਸਹਾਇਤਾ
- ਖੇਤੀਬਾੜੀ ਲਈ 1.52 ਕਰੋੜ
ਸੋਲਰ ਪੈਨਲ ਮੁਫ਼ਤ ਬਿਜਲੀ ਯੋਜਨਾ ਦੀ ਹੋਈ ਸ਼ੁਰੂਆਤ
- ਛੱਤਾਂ ‘ਤੇ ਲਗਾਏ ਜਾਣਗੇ ਸੋਲਰ ਪੈਨਲ
- 1 ਕਰੋੜ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਮਿਲੇਗੀ।