National
Whatsapp ਨੇ ਕੀਤੀ ਵੱਡੀ ਕਾਰਵਾਈ, ਜਾਣੋ
ਨਵੀਂ ਦਿੱਲੀ 3 ਅਕਤੂਬਰ 2023 : ਮੈਟਾ ਦੀ ਮਲਕੀਅਤ ਵਾਲੇ ਵਟਸਐਪ ਨੇ ਅਗਸਤ ਵਿੱਚ ਸੂਚਨਾ ਤਕਨਾਲੋਜੀ (ਆਈ.ਟੀ.) ਨਿਯਮਾਂ ਤਹਿਤ 74 ਲੱਖ ਖਾਤਿਆਂ ਨੂੰ ਬਲਾਕ ਕਰ ਦਿੱਤਾ ਹੈ। ਇਹ ਜਾਣਕਾਰੀ ਮੈਸੇਜਿੰਗ ਪਲੇਟਫਾਰਮ ਦੁਆਰਾ ਭਾਰਤ ‘ਤੇ ਜਾਰੀ ਕੀਤੀ ਗਈ ਹੈ।
Whatsapp ਨੇ ਸੋਮਵਾਰ ਨੂੰ ਕਿਹਾ ਕਿ ਇਨ੍ਹਾਂ ‘ਚੋਂ ਉਸ ਨੇ ਆਪਣੀ ਪਹਿਲ ‘ਤੇ 35 ਲੱਖ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਇਨ੍ਹਾਂ ਖਾਤਿਆਂ ਨੂੰ ਉਪਭੋਗਤਾ ਵੱਲੋਂ ਕੋਈ ਸ਼ਿਕਾਇਤ ਮਿਲਣ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ।
ਵਟਸਐਪ ਦੀ ‘ਯੂਜ਼ਰ ਸੇਫਟੀ ਰਿਪੋਰਟ’ ਲੋਕਾਂ ਤੋਂ ਮਿਲੀਆਂ ਸ਼ਿਕਾਇਤਾਂ ਅਤੇ ਉਨ੍ਹਾਂ ‘ਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਦਿੰਦੀ ਹੈ। ਕੰਪਨੀ ਨੇ ਕਿਹਾ, “1 ਅਗਸਤ ਤੋਂ 31 ਅਗਸਤ ਦਰਮਿਆਨ ਕੁੱਲ 7,42,0,748 ਵਟਸਐਪ ਖਾਤਿਆਂ ਨੂੰ ਬੈਨ ਕੀਤਾ ਗਿਆ ਸੀ।” ਇਨ੍ਹਾਂ ਵਿੱਚੋਂ 3,50,6,905 ਖਾਤਿਆਂ ਨੂੰ ਉਪਭੋਗਤਾਵਾਂ ਤੋਂ ਕੋਈ ਸ਼ਿਕਾਇਤ ਮਿਲਣ ਤੋਂ ਪਹਿਲਾਂ ਹੀ ਬੈਨ ਕਰ ਦਿੱਤਾ ਗਿਆ ਸੀ।ਵਟਸਐਪ ‘ਤੇ ਭਾਰਤੀ ਖਾਤਿਆਂ ਦੀ ਪਛਾਣ +91 ਫੋਨ ਨੰਬਰ ਦੁਆਰਾ ਕੀਤੀ ਜਾਂਦੀ ਹੈ।