Connect with us

International

ਜਲਦ ਹੀ ਬਦਲ ਜਾਵੇਗਾ Whatsapp ਦਾ User Interface, ਕੁਝ ਇਸ ਤਰ੍ਹਾਂ ਦਿਸੇਗੀ ਤੁਹਾਡੀ ਚੈਟ

Published

on

whatsapp

ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਆਪਣੇ ਗਾਹਕਾਂ ਦਾ ਹਮੇਸ਼ਾ ਧਿਆਨ ਰੱਖਦਾ ਹੈ। ਉੱਥੇ ਸਮੇਂ ਨਾਲ ਆਪਣੇ ਫੀਚਰਜ਼ ‘ਚ ਬਦਲਾਅ ਕਰ ਕੁਝ ਨਵਾਂ ਦੇਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਨਾਲ ਯੂਜ਼ਰਜ਼ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਹੁਣ ਵ੍ਹਟਸਐਪ ਜਲਦ ਹੀ ਨਵਾਂ ਅਪਡੇਟ ਲੈ ਕੇ ਆਉਣ ਵਾਲਾ ਹੈ। ਕੁਝ ਦਿਨ ਪਹਿਲਾਂ ਨੋਟੀਫਿਕੇਸ਼ਨ UI ਦਾ ਕਲਰ ਬਦਲਣ ਦੇ ਨਾਲ ਹੁਣ ਵ੍ਹਟਸਐਪ ਨੇ ਆਪਣੇ ਯੂਜ਼ਰ ਇੰਟਰਫੇਸ ‘ਚ ਕੁਝ ਬਦਲਾਅ ਕੀਤੇ ਹਨ। ਹਾਲਾਂਕਿ, ਇਹ ਬਦਲਾਅ ਅਜੇ ਸਿਰਫ਼ ਐਂਡਰਾਇੰਡ ਬੀਟਾ ਯੂਜ਼ਰਜ਼ ਲਈ ਕੀਤੇ ਗਏ ਹਨ। ਇੱਥੇ ਟੈਸਟਿੰਗ ਤੋਂ ਬਾਅਦ ਬਾਕੀ ਯੂਜ਼ਰਜ਼ ਲਈ ਇਹ ਅਪਡੇਟ ਲਾਂਚ ਕੀਤਾ ਜਾਵੇਗਾ। ਬੀਟਾ ਟੈਸਟਿੰਗ ਕਰ ਰਹੇ ਐਂਡਰਾਇੰਡ ਯੂਜ਼ਰਜ਼ ਨੂੰ ਹੁਣ ਵ੍ਹਟਸਐਪ ਚੈਟ ਨਵੇਂ ਰੂਪ ‘ਚ ਦਿਖਾਈ ਦੇਵੇਗਾ। ਵ੍ਹਟਸਐਪ ਨੇ ਚੈਟ ਲਿਸਟ ਨੂੰ ਵੱਖ ਕਰਨ ਵਾਲੀ ਲਾਈਨ ਹਟਾ ਦਿੱਤੀ ਹੈ।ਰਿਪੋਰਟ ਮੁਤਾਬਿਕ, ‘ਇਹ ਇਕ ਛੋਟਾ ਅਪਡੇਟ ਹੈ, ਜਿਸ ਨਾਲ ਯੂਜ਼ਰਜ਼ ਨੂੰ ਜ਼ਿਆਦਾ ਫ਼ਰਕ ਨਹੀਂ ਪਵੇਗਾ। ਹਾਲਾਂਕਿ, ਇਸ ਨਾਲ ਐਪ ਦੇ ਲੁੱਕ ‘ਚ ਕਾਫੀ ਬਦਲਾਅ ਆ ਜਾਵੇਗਾ। ਇਸ ਨਾਲ ਐਪ ਦੇ ਓਵਰਆਲ ਐਕਸਪੀਰਿਐਂਸ ‘ਚ ਕੋਈ ਖ਼ਾਸ ਫ਼ਰਕ ਨਹੀਂ ਪਵੇਗਾ। ਫਿਲਹਾਲ ਕੰਪਨੀ ਇਸ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਵ੍ਹਟਸਐਪ ਇਸ ਬਦਲਾਅ ਨੂੰ ਹੌਲੀ-ਹੌਲੀ ਬੀਟਾ ਯੂਜ਼ਰਜ਼ ਲਈ ਜਾਰੀ ਕਰ ਰਿਹਾ ਹੈ। ਹਾਲਾਂਕਿ Google Play Store ਤੋਂ ਵ੍ਹਟਸਐਪ ਦੇ ਸਟੇਬਲ ਵਰਜ਼ਨ ਜਾਂ ਵੈੱਬ ਵਰਜ਼ਨ ਇਸਤੇਮਾਲ ਕਰਨ ਵਾਲੇ ਆਮ ਯੂਜ਼ਰਜ਼ ਨੂੰ ਇਹ ਬਦਲਾਅ ਬਾਅਦ ‘ਚ ਦਿਖਾਈ ਦੇਵੇਗਾ।’ ਦੱਸ ਦੇਈਏ ਕਿ ਹਾਲ ਹੀ ‘ਚ ਵ੍ਹਟਸਐਪ ਦੇ ਬੀਟਾ ਯੂਜ਼ਰਜ਼ ਲਈ ਨੋਟੀਫਿਕੇਸ਼ਨ ਦੇ ਯੂਜ਼ਰ ਇੰਟਰਫੇਸ ‘ਚ ਨਵਾਂ ਰੰਗ ਜੋੜਿਆ ਹੈ। ਵ੍ਹਟਸਐਪ ਨੋਟੀਫਿਕੇਸ਼ਨ ਯੂਆਈ ਐਲੀਮੈਂਟਸ ਡਾਰਕ ਮੋਡ ‘ਚ ਗ੍ਰੀਨ ਤੋਂ ਬਲਿਊ ਕਲਰ ‘ਚ ਬਦਲ ਜਾਣਗੇ। ਇਹ ਬਦਲਾਅ ਲਾਈਟ ਮੋਡ ‘ਚ ਵੀ ਹੈ। ਰਿਪੋਰਟ ਮੁਤਾਬਿਕ ਨਵੇਂ ਅਪਡੇਟ ‘ਚ ਮੈਸੇਜ ਦੇ ਰਿਪਲਾਈ ਤੇ ਮਾਰਕ ਈਜ਼ ਰੀਡ ਬਟਨ ਨੀਲੇ ਰੰਗ ‘ਚ ਦਿਖਾਈ ਦੇਣਗੇ। ਇਸ ਤੋਂ ਹਰ ਰੰਗ ਦੀ ਥਾਂ ਡਾਰਕ ਬਲਿਊ ਕਲਰ ਦੇ ਦਿੱਤਾ ਗਿਆ ਹੈ। ਡਾਰਕ ਮੋਡ ‘ਚ ਆਉਣ ਵਾਲੇ ਵ੍ਹਟਸਐਪ ਨੋਟੀਫਿਕੇਸ਼ਨ ਦੇ ਕੁਝ ਐਲੀਮੈਂਟਸ ਜਿਵੇਂ- Reply ਤੇ Mark as Read, ਨੂੰ ਗ੍ਰੀਨ ਦੀ ਥਾਂ ਡਾਰਕ ਬਲਿਊ ਰੰਗ ‘ਚ ਕਰ ਦਿੱਤਾ ਜਾਵੇਗਾ।