International
ਹਵਾਈ ਸਫਰ ਦੌਰਾਨ ਸ਼ਰਾਬ ਮਿਲਣੀ ਚਾਹੀਦੀ ਜਾਂ ਨਹੀਂ, ਜਾਣੋ ਸਰਵੇਖਣ ‘ਚ ਕਿ ਆਇਆ ਸਾਹਮਣੇ
ਹਵਾਈ ਸਫ਼ਰ ਦੌਰਾਨ ਹਿੰਸਾ ਤੇ ਸਹਿ-ਯਾਤਰੀਆਂ ਨਾਲ ਗ਼ਲਤ ਵਿਹਾਰ ਰੋਕਣ ਲਈ ਕਮਿਊਨਿਟੀ ਪਲੇਟਫਾਰਮ ਲੋਕਲ ਸਕਲਜ਼ ਨੇ ਇਕ ਸਰਵੇ ਕੀਤਾ। ਇਸ ਸਰਵੇ ‘ਚ 48 ਫ਼ੀਸਦ ਨੇ ਹਵਾਈ ਸਫ਼ਰ ਦੌਰਾਨ ਐਲਕੋਹਲ ਦੇਣ ‘ਤੇ ਰੋਕ ਲਗਾਉਣ ਦੀ ਮੰਗ ਕੀਤੀ। ਉੱਥੇ ਹੀ 89 ਫ਼ੀਸਦ ਨੇ ਸਰਕਾਰ ਦੇ ਸੁਰੱਖਿਆ ਮਾਪਦੰਡਾਂ ਦਾ ਸਮਰਥਨ ਕੀਤਾ ਹੈ। ਇਹ ਸਰਵੇ ਅਜਿਹੇ ਸਮੇਂ ਹੋਇਆ ਹੈ ਜਦੋਂ ਭਾਰਤ ਆ ਰਹੀ ਇੰਟਰਨੈਸ਼ਨਲ ਫਲਾਈਟ ‘ਚ ਸਹਿਯਾਤਰੀ ‘ਤੇ ਪਿਸ਼ਾਬ ਕਰਨ ਦਾ ਮਾਮਲਾ ਚਰਚਾ ਵਿਚ ਹੈ। ਇਸ ਤੋਂ ਇਲਾਵਾ ਇੰਟਰਨੈਸ਼ਨਲ ਫਲਾਈਟਸ ‘ਚ ਐਲਕੋਹਲ ਦੇ ਸੇਵਨ ਤੋਂ ਬਾਅਦ ਸਹਿ-ਯਾਤਰੀਆਂ ਨਾਲ ਬਦਤਮੀਜ਼ੀ ਤੇ ਸ਼ੋਸ਼ਣ ਦੀਆਂ ਵੀ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਅਜਿਹੀਆਂ ਘਟਨਾਵਾਂ ਤੋਂ ਬਾਅਦ ਹਵਾਈ ਸਫ਼ਰ ਦੌਰਾਨ ਸਹਿ-ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ।
ਲੋਕਲ ਸਰਕਲਜ਼ ਦੀ ਇੱਕ ਰਿਪੋਰਟ ਮੁਤਾਬਕ ਸਹਿ-ਯਾਤਰੀਆਂ ਨਾਲ ਗ਼ੈਰ-ਸਮਾਜਿਕ ਵਿਹਾਰ ਦੇ ਮਾਮਲੇ ਬਿਜ਼ਨੈੱਸ ਤੇ ਇਕੌਨਮੀ ਦੋਵੇਂ ਕਲਾਸ ‘ਚ ਆਏ ਹਨ। ਰਿਪੋਰਟ ਮੁਤਾਬਕ ਅਜਿਹੀਆਂ ਘਟਨਾਵਾਂ ਮੁੱਖ ਤੌਰ ‘ਤੇ ਫ੍ਰੀਕਵੈਂਟਲੀ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਜ਼ਿਆਦਾ ਛੋਟ, ਕੁਝ ਏਅਰਲਾਈਨ ਕੰਪਨੀਆਂ ‘ਚ ਸ਼ੈਂਪੇਨ ਬਾਰ, ਟਾਪ ਸ਼ੈਲਫ ਸਪਿਰਿਟਸ ਤੇ ਬੇਸਪੋਕ ਕੌਕਟੇਲਜ਼ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਸਰਵੇ ‘ਚ ਸ਼ਾਮਲ 10 ਹਜ਼ਾਰ ‘ਚ 89 ਫ਼ੀਸਦ ਇਸ ਗੱਲ ‘ਤੇ ਸਹਿਮਤ ਨਜ਼ਰ ਆਏ ਕਿ ਸਰਕਾਰ ਨੂੰ ਸੁਰੱਖਿਆ ਦੇ ਮਾਪਦੰਡ ਰੱਖਣੇ ਚਾਹੀਦੇ ਹਨ ਕਿਉਂਕਿ ਲੰਬੀ ਦੂਰੀ ਦੀ ਯਾਤਰਾ ‘ਚ ਸ਼ਰਾਬ ਪੀਣ ਵਾਲਿਆਂ ਦੇ ਬੁਰੇ ਵਿਹਾਰ ਦੇ ਮਾਮਲੇ ਵਧ ਰਹੇ ਹਨ। ਸਿਰਫ਼ 12 ਫ਼ੀਸਦ ਨੇ ਅਜਿਹੇ ਕਿਸੇ ਵੀ ਕਦਮ ਦਾ ਵਿਰੋਧ ਕੀਤਾ।
ਸਰਵੇ ‘ਚ ਸ਼ਾਮਲ 50 ਫ਼ੀਸਦ ਲੋਕਾਂ ਮੁਤਾਬਕ ਸਾਰੇ ਯਾਤਰੀਆਂ ਨੂੰ ਇਸ ਗੱਲ ਦਾ ਅੰਡਰਟੇਕਿੰਗ ਦੇਣਾ ਚਾਹੀਦੈ ਕਿ ਉਹ ਐਲਕੋਹਲ ਦਾ ਸੇਵਨ ਕਰ ਕੇ ਸਫ਼ਰ ਨਹੀਂ ਕਰਨਗੇ। 40 ਫ਼ੀਸਦ ਮੁਤਾਬਕ ਬੋਰਡਿੰਗ ਏਜੇਂਟਸ/ਸਟਾਫ ਨੂੰ ਬ੍ਰੀਥ ਐਨਾਲਾਈਜ਼ਰ ਟੈਸਟ ਕਰਨਾ ਚਾਹੀਦੈ ਤੇ ਇਕ ਪੈਰਾਮੀਟਰ ਸੈੱਟ ਹੋਵੇ ਜਿਸ ਦੇ ਆਧਾਰ ‘ਤੇ ਟੈਸਟ ‘ਚ ਫੇਲ੍ਹ ਹੋਣ ‘ਤੇ ਸਫ਼ਰ ਦੀ ਇਜਾਜ਼ਤ ਨਾ ਮਿਲੇ। 32 ਫ਼ੀਸਦ ਮੁਤਾਬਕ ਯਾਤਰੀਆਂ ਨੂੰ ਇਸ ਦਾ ਅੰਡਰਟੇਕਿੰਗ ਦੇਣਾ ਚਾਹੀਦੈ ਕਿ ਉਹ ਬੋਰਡ ਫਲਾਈਟਸ ‘ਤੇ ਪਰਸਨਲ ਲਿਕਵਰ ਦਾ ਸੇਵਨ ਨਹੀਂ ਕਰਨਗੇ ਤੇ 21 ਫ਼ੀਸਦ ਦਾ ਮੰਨਣਾ ਹੈ ਕਿ ਕੁਝ ਹੋਰ ਨਿਯਮ ਤੈਅ ਹੋਣੇ ਚਾਹੀਦੇ ਹਨ।