Politics
ਅੰਮ੍ਰਿਤਸਰ ਦੇ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਉਂ ਕੀਤਾ ਮਨੀ ਆਰਡਰ ?
ਨੌਜਵਾਨਾਂ ਨੇ ਬੂਟ ਪਾਲਿਸ਼ ਕਰਕੇ 600 ਰੁਪਿਆ ਕਮਾਈ ਕਰ ਕੇ ਮੋਦੀ ਨੂੰ ਕਰ ਰਹੇ ਨੇ ਮਨੀ ਆਰਡਰ

ਨੌਜਵਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤਾ ਮਨੀ ਆਰਡਰ
ਉੱਚ ਸਿੱਖਿਆ ਹਾਂਸਿਲ ਕਰਨ ਤੋਂ ਬਾਅਦ ਨੌਜਵਾਨਾਂ ਨੇ ਪਕੌੜੇ ਤੇ ਸਬਜ਼ੀਆਂ ਵੇਚੀਆਂ
ਨੌਜਵਾਨਾਂ ਨੇ ਬੂਟ ਪਾਲਿਸ਼ ਕਰਕੇ 600 ਰੁਪਿਆ ਕਮਾਈ ਕਰ ਕੇ ਮੋਦੀ ਨੂੰ ਕਰ ਰਹੇ ਨੇ ਮਨੀ ਆਰਡਰ
ਅੰਮ੍ਰਿਤਸਰ,17 ਸਤੰਬਰ :(ਗੁਰਪ੍ਰੀਤ ਰਾਜਪੂਤ)ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 70ਵਾਂ ਜਨਮ ਦਿਵਸ ਹੈ ਅਤੇ ਇਸ ਜਨਮ ਦਿਵਸ ਤੇ ਭਾਜਪਾ ਵੱਲੋਂ ਵੱਖ-ਵੱਖ ਤਰੀਕੇ ਨਾਲ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਅਤੇ ਉਥੇ ਹੀ ਅੰਮ੍ਰਿਤਸਰ ਵਿੱਚ ਐੱਨ.ਐੱਸ.ਯੂ.ਆਈ. ਵੱਲੋਂ ਅਨੋਖੇ ਹੀ ਤਰੀਕੇ ਨਾਲ ਨਰਿੰਦਰ ਮੋਦੀ ਦਾ ਜਨਮ ਦਿਵਸ ਮਨਾਇਆ ਗਿਆ। NSUI ਪੰਜਾਬ ਪ੍ਰਧਾਨ ਸਮੇਤ ਹੋਰ ਯੂਥ ਆਗੂਆਂ ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਸਬਜ਼ੀ ਵੇਚ ਕੇ ਪਕੌੜੇ ਵੇਚ ਕੇ ਅਤੇ ਬੂਟ ਪਾਲਿਸ਼ ਕਰਕੇ ਬੇਰੁਜ਼ਗਾਰੀ ਦਿਖਾ ਕੇ ਨਰਿੰਦਰ ਮੋਦੀ ਦੇ ਖਿਲਾਫ ਪ੍ਰਦਰਸ਼ਨ ਕਰਕੇ ਜਨਮ ਦਿਨ ਮਨਾਇਆ ਗਿਆ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਨ ਐੱਸ ਯੂ ਆਈ ਦੇ ਪੰਜਾਬ ਪ੍ਰਧਾਨ ਅਕਸ਼ੇ ਸ਼ਰਮਾ ਨੇ ਕਿਹਾ ਕਿ ਉੱਚ ਸਿੱਖਿਆ ਪ੍ਰਾਪਤ ਕਰਕੇ ਨੌਜਵਾਨ ਅੱਜ ਕੱਲ੍ਹ ਬੇਰੁਜ਼ਗਾਰ ਤੁਰੇ ਫਿਰ ਰਹੇ ਹਨ,ਜਿਸ ਦੇ ਚੱਲਦਿਆਂ ਅੱਜ ਉਨ੍ਹਾਂ ਵੱਲੋਂ ਸਬਜ਼ੀ ਵੇਚ ਕੇ ਪਕੌੜੇ ਵੇਚ ਕੇ ਅਤੇ ਬੂਟ ਪਾਲਿਸ਼ ਕਰਕੇ ਅਨੋਖੇ ਹੀ ਤਰੀਕੇ ਨਾਲ ਨੌਜਵਾਨਾਂ ਨੇ ਕਮਾਈ ਕਰਕੇ ਅੱਜ ਕਰੀਬ 600 ਦੇ ਕੋਲ ਪੈਸੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਨੀ ਆਰਡਰ ਕਰ ਦਿੱਤੇ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦਾ ਕਈ ਵਾਰੀ ਘਰਾਣਿਆਂ ਦੇ ਮਾਲਿਕਾਂ ਤੋਂ ਪੈਸੇ ਖਾ ਕੇ ਢਿੱਡ ਨਹੀਂ ਭਰਿਆ ਪਰ ਲੱਗਦਾ ਹੈ ਕਿ ਇਨ੍ਹਾਂ ਬੇਰੁਜ਼ਗਾਰਾਂ ਦੀ ਨੌਜਵਾਨਾਂ ਦੀ ਹੱਕ-ਹਲਾਲ ਦੀ ਕਮਾਈ ਨਾਲ ਉਨ੍ਹਾਂ ਦਾ ਪੇਟ ਭਰ ਜਾਵੇ।
Continue Reading