Connect with us

International

ਸ਼੍ਰੀ ਨਨਕਾਣਾ ਸਾਹਿਬ ਦਾ ਹੈੱਡ ਗ੍ਰੰਥੀ ਕਿਉਂ ਛੱਡਣਾ ਚਾਉਂਦਾ ਹੈ ਪਾਕਿਸਤਾਨ ?

ਸਿਰਸਾ ਵੱਲੋਂ ਇਮਰਾਨ ਖਾਨ ਨੂੰ ਪਾਸਪੋਰਟ ਜਾਰੀ ਕਰਨ ਦੇ ਹੁਕਮ ਦੇਣ ਦੀ ਅਪੀਲ

Published

on

ਸ਼੍ਰੀ ਨਨਕਾਣਾ ਸਾਹਿਬ ਦਾ ਹੈੱਡ ਗ੍ਰੰਥੀ ਛੱਡਣਾ ਚਾਉਂਦਾ ਹੈ ਪਾਕਿਸਤਾਨ 
ਗ੍ਰੰਥੀ ਦੀ ਧੀ ਨੂੰ ਕੀਤਾ ਗਿਆ ਅਗਵਾ
ਜਬਰੀ ਇਸਲਾਮ ਧਾਰਨ ਕਰਵਾ ਕੇ,ਨਿਕਾਹ ਕਰਨ ਦਾ ਮਾਮਲਾ 
ਸਿਰਸਾ ਵੱਲੋਂ ਇਮਰਾਨ ਖਾਨ  ਨੂੰ ਪਾਸਪੋਰਟ ਜਾਰੀ ਕਰਨ ਦੇ ਹੁਕਮ ਦੇਣ ਦੀ ਅਪੀਲ

ਨਵੀਂ ਦਿੱਲੀ, 22 ਅਗਸਤ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਦੇ ਪਰਿਵਾਰ ਨੇ ਪਾਕਿਸਤਾਨ ਸਰਕਾਰ ਤੋਂ ਮੁਲਕ ਛੱਡ ਕੇ  ਜਾਣ ਲਈ ਪਾਸਪੋਰਟ ਜਾਰੀ ਕਰਨ ਦੀ ਮੰਗ ਕੀਤੀ ਹੈ ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਦੱਸਿਆ ਕਿ ਹੈਡ ਗ੍ਰੰਥੀ ਦੀ ਧੀ ਜਗਜੀਤ ਕੌਰ ਨੂੰ ਜਬਰੀ ਅਗਵਾ ਕਰ ਕੇ ਇਸਲਾਮ ਧਾਰਨ ਕਰਵਾ ਕੇ ਜਬਰੀ ਉਸਦਾ ਨਿਕਾਹ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਦੇ ਗਵਰਨਰ ਦੇ ਭਰੋਸੇ ਦੇ ਬਾਵਜੂਦ ਉਥੇ ਹੀ ਅਦਾਲਤ ਨੇ ਲੜਕੀ ਪਰਿਵਾਰ ਨਾਲ ਭੇਜਣ ਦੀ ਥਾਂ ਅਗਵਾਕਾਰ ਨਾਲ ਤੋਰ ਦਿੱਤੀ। ਉਹਨਾਂ ਕਿਹਾ ਕਿ ਇਹ ਪਰਿਵਾਰ ਹੁਣ ਬਹੁਤ ਜ਼ਿਆਦਾ ਦੁਖੀ ਹੈ ਕਿਉਂਕਿ ਪਾਕਿਸਤਾਨ ਵਿਚ ਨਾ ਇਥੇ ਇਹਨਾਂ ਦੀ ਇੱਜ਼ਤ ਸੁਰੱਖਿਅਤ ਹੈ ਤੇ ਨਾ ਹੀ ਜ਼ਿੰਦਗੀ।
ਸਿਰਸਾ ਨੇ ਦੱਸਿਆ ਕਿ ਪਰਿਵਾਰ ਦੇ 10 ਮੈਂਬਰਾਂ ਨੇ ਸਰਕਾਰ ਨੂੰ ਲਿਖਤੀ ਬੇਨਤੀ ਕੀਤੀ ਹੈ ਕਿ ਉਹਨਾਂ ਨੂੰ ਪਾਸਪੋਰਟ ਦਿੱਤੇ ਜਾਣ ਤਾਂ ਜੋ ਇਸ ਮੁਲਕ ਛੱਡ ਕੇ ਕਿਸੇ ਦੂਜੇ ਮੁਲਕ ਵਿਚ ਸ਼ਰਣ ਲੈ ਸਕਣ। ਉਹਨਾਂ ਕਿਹਾ ਕਿ ਮੈਂ ਇਹਨਾਂ ਪਰਿਵਾਰਾਂ ਨੂੰ ਭਰੋਸਾ ਦੁਆਇਆ ਹੈ ਕਿ ਭਾਰਤ ਸਰਕਾਰ ਇਹਨਾਂ ਨੂੰ ਵੀਜ਼ੇ ਵੀ ਜਾਰੀ ਕਰੇਗੀ ਅਤੇ ਇਹਨਾਂ ਦੇ ਭਾਰਤ ਰਹਿਣ ਦਾ ਪ੍ਰਬੰਧ ਅਤੇ ਇਥੇ ਮੁੜ ਵਸੇਬੇ ਵਿਚ ਦਿੱਲੀ ਗੁਰਦੁਆਰਾ ਕਮੇਟੀ ਪੂਰਾ ਸਹਿਯੋਗ ਕਰੇਗੀ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਨਾਲ ਬਹੁਤ ਤਸ਼ੱਦਦ ਹੋ ਰਿਹਾ ਹੈ ਅਤੇ ਹੈਡ ਗ੍ਰੰਥੀ ਵੱਲੋਂ ਲਿਖੀ ਚਿੱਠੀ ਇਸ ਗੱਲ ਦਾ ਪ੍ਰਤੱਖ ਸਬੂਤ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖਾਨ ਨੂੰ ਅਪੀਲ ਕੀਤੀ ਕਿ ਇਹਨਾਂ ਪਰਿਵਾਰਾਂ ਨੂੰ ਪਾਸਪੋਰਟ ਜਾਰੀ ਕਰ ਕੇ ਘੱਟ ਤੋਂ ਘੱਟ ਸੁਰੱਖਿਅਤ ਲਾਂਘਾ ਜ਼ਰੂਰ ਦਿੱਤਾ ਜਾਵੇ ਤਾਂ ਜੋ ਇਹ ਪਰਿਵਾਰ ਇਥੇ ਭਾਰਤ ਆ ਕੇ ਵਸ ਸਕਣ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਇਥੇ ਇੱਜ਼ਤ ਤੇ ਸੁਰੱਖਿਅਤ ਮਾਹੌਲ ਵਿਚ ਗੁਜ਼ਾਰ ਸਕਣ।