Connect with us

Sports

World Cup Final Updates: ਸਚਿਨ ਤੇਂਦੁਲਕਰ ਤੇ ਕਪਿਲ ਦੇਵ ਪਹੁੰਚੇ ਅਹਿਮਦਾਬਾਦ, ਦੀਪਿਕਾ-ਰਣਵੀਰ ਸਿੰਘ ਵੀ ਆਏ ਨਜ਼ਰ

Published

on

19 ਨਵੰਬਰ 2023: ਵਿਸ਼ਵ ਕੱਪ 2023 ਦਾ ਫਾਈਨਲ ਮੈਚ ਅੱਜ ਦੁਪਹਿਰ 2 ਵਜੇ ਤੋਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਅਹਿਮਦਾਬਾਦ ‘ਚ ਕ੍ਰਿਕਟਰਾਂ ਸਮੇਤ ਮਸ਼ਹੂਰ ਹਸਤੀਆਂ ਦਾ ਇਕੱਠ ਸ਼ੁਰੂ ਹੋ ਚੁੱਕਾ ਹੈ।

ਸਚਿਨ ਤੇਂਦੁਲਕਰ ਟੀਮ ਇੰਡੀਆ ਨੂੰ ਸਪੋਰਟ ਕਰਨ ਲਈ ਅਹਿਮਦਾਬਾਦ ਪਹੁੰਚੇ
ਭਾਰਤੀ ਕ੍ਰਿਕਟ ਟੀਮ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਅਹਿਮਦਾਬਾਦ ਪਹੁੰਚ ਗਏ ਹਨ। ਸਚਿਨ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਫਾਈਨਲ ਮੈਚ ਨੂੰ ਦੇਖਣ ਲਈ ਨਰਿੰਦਰ ਮੋਦੀ ਸਟੇਡੀਅਮ ਜਾਣਗੇ। ਸਚਿਨ ਨੂੰ ਏਅਰਪੋਰਟ ‘ਤੇ ਦੇਖਿਆ ਗਿਆ। ਨਰਿੰਦਰ ਮੋਦੀ ਸਟੇਡੀਅਮ ਦੇ ਬਾਹਰ ਪ੍ਰਸ਼ੰਸਕਾਂ ਦੀ ਭਾਰੀ ਭੀੜ ਹੈ। ਆਈਸੀਸੀ ਨੇ ਸਚਿਨ ਤੇਂਦੁਲਕਰ ਨੂੰ ਵਿਸ਼ਵ ਕੱਪ 2023 ਦਾ ਗਲੋਬਲ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ।