Connect with us

National

ਜ਼ਿੰਬਾਬਵੇ: ਜਹਾਜ਼ ਹਾਦਸੇ ‘ਚ ਅਰਬਪਤੀ ਭਾਰਤੀ ਕਾਰੋਬਾਰੀ ਤੇ ਉਸ ਦੇ ਪੁੱਤਰ ਸਣੇ 6 ਲੋਕਾਂ ਦੀ ਮੌਤ

Published

on

ਜੋਹਾਨਸਬਰਗ 2ਅਕਤੂਬਰ 2023: ਦੱਖਣੀ-ਪੱਛਮੀ ਜ਼ਿੰਬਾਬਵੇ ਵਿੱਚ ਇੱਕ ਹੀਰੇ ਦੀ ਖਾਨ ਨੇੜੇ ਇੱਕ ਨਿੱਜੀ ਜਹਾਜ਼ ਤਕਨੀਕੀ ਨੁਕਸ ਕਾਰਨ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਇੱਕ ਅਰਬਪਤੀ ਭਾਰਤੀ ਮਾਈਨਿੰਗ ਮੈਗਨੇਟ ਅਤੇ ਉਸ ਦੇ ਪੁੱਤਰ ਸਣੇ ਛੇ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਮੀਡੀਆ ਵਿੱਚ ਛਪੀਆਂ ਖਬਰਾਂ ਤੋਂ ਸਾਹਮਣੇ ਆਈ ਹੈ। ਨਿਊਜ਼ ਵੈੱਬਸਾਈਟ ‘iHarare’ ਨੇ ਆਪਣੀ ਖਬਰ ‘ਚ ਦੱਸਿਆ ਕਿ ਮਸ਼ਾਵਾ ਦੇ ਜਵਾਮਹੰਡੇ ਇਲਾਕੇ ‘ਚ ਹੋਏ ਜਹਾਜ਼ ਹਾਦਸੇ ‘ਚ ਮਾਈਨਿੰਗ ਕੰਪਨੀ ‘ਰਾਇਓਜ਼ਿਮ’ ਦੇ ਮਾਲਕ ਹਰਪਾਲ ਰੰਧਾਵਾ, ਉਸ ਦੇ ਬੇਟੇ ਅਤੇ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ।

‘ਰਿਓਜ਼ਿਮ’ ਸੋਨਾ ਅਤੇ ਕੋਲਾ ਪੈਦਾ ਕਰਨ ਦੇ ਨਾਲ-ਨਾਲ ਨਿਕਲ ਅਤੇ ਤਾਂਬੇ ਨੂੰ ਸ਼ੁੱਧ ਕਰਨ ਵਾਲੀ ਇਕ ਪ੍ਰਮੁੱਖ ਮਾਈਨਿੰਗ ਕੰਪਨੀ ਹੈ। ਰਿਪੋਰਟਾਂ ਮੁਤਾਬਕ ‘ਰੀਓਜ਼ਿਮ’ ਦੀ ਮਲਕੀਅਤ ਵਾਲਾ ਸੇਸਨਾ 206 ਜਹਾਜ਼ ਸ਼ੁੱਕਰਵਾਰ ਨੂੰ ਹਰਾਰੇ ਤੋਂ ਮੁਰੋਵਾ ਹੀਰੇ ਦੀ ਖਾਨ ਵੱਲ ਜਾ ਰਿਹਾ ਸੀ, ਜਦੋਂ ਇਹ ਦਰਦਨਾਕ ਹਾਦਸਾ ਵਾਪਰ ਗਿਆ। ਸਿੰਗਲ-ਇੰਜਣ ਵਾਲਾ ਜਹਾਜ਼ ਮੁਰੋਵਾ ਹੀਰੇ ਦੀ ਖਾਨ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ ਦੀ ਸਹਿ-ਮਾਲਕ ਰਾਇਓਜ਼ਿਮ ਹੈ। ਖਬਰਾਂ ਮੁਤਾਬਕ ਜਵਾਮਹੰਡੇ ਦੇ ਪੀਟਰ ਫਾਰਮ ‘ਚ ਡਿੱਗਣ ਤੋਂ ਪਹਿਲਾਂ ਜਹਾਜ਼ ‘ਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਇਹ ਹਵਾ ‘ਚ ਫਟ ਗਿਆ।