Uncategorized
ਜਲੰਧਰ ‘ਚ 250 ਔਰਤਾਂ ਨੇ ਸ਼ੁਰੂ ਕੀਤੀ ਨਵੀਂ ਸ਼ੁਰੂਆਤ
16 ਮਾਰਚ : ਪੂਰੀ ਦੁਨੀਆ ਵਿੱਚ ਫੈਲੇ ਕਰੋਨਾ ਵਾਿੲਰਸ ਨੇ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਹੈ। ਇਸ ਤੋਂ ਬਚਣ ਲਈ ਲੋਕਾਂ ਨੂੰ ਕੁੱਝ ਖ਼ਾਸ ਸੁਝਾਅ ਵੀ ਦਿੱਤੇ ਜਾ ਰਹੇ ਨੇ। ਇਸੇ ਦੇ ਚਲਦਿਆ ਜਲੰਧਰ ‘ਚ ਔਰਤਾਂ ਵੱਲੋਂ ਲੋਕਾਂ ਦੀ ਸਹੂਲਤ ਲਈ ਅਤੇ ਇਸ ਬੀਮਾਰੀ ਤੋਂ ਬਚਣ ਲਈ ਮਾਸਕ ਬਣਾਏ ਜਾ ਰਹੇ ਨੇ, ਇਹਨਾਂ ਰਾਹੀਂ ਲੋਕ ਇਸ ਵਾਇਰਸ ਤੋਂ ਬਚ ਸਕਦੇ ਨੇ । ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਰੀਮਾ ਸੋਨੀ ਨੇ ਦੱਸਿਆ ਕਿ ਉਹਨਾਂ ਦੀ ਇਹ ਕੋਸ਼ਿਸ਼ ਰਹੇਗੀ ਕਿ ਉਹ 10 ਤੋਂ 15 ਹਜ਼ਾਰ ਦੇ ਕਰੀਬ ਮਾਸਕ ਤਿਆਰ ਕਰ ਲੈਣ ਜਿਸ ਤੋਂ ਬਾਅਦ ਉਹਨਾਂ ਵੱਲੋਂ ਮਾਸਕ ਦਾ ਲੰਗਰ ਲਗਾਇਆ ਜਾਵੇਗਾ , ਇਹ ਲੰਗਰ ਜਲੰਧਰ ਦੇ ਸ਼੍ਰੀ ਦੇਵੀ ਤਲਾਬ ਮੰਦਰ, ਸਿਵਲ ਹਸਪਤਾਲ ਤੇ ਆਸ਼ਰਮ ਦੇ ਨਜ਼ਦੀਕ ਲੱਗੇਗਾ ।

ਜਿੱਥੇ ਕਿ ਲੋੜਵੰਦ ਵਿਅਕਤੀ ਇਸ ਲੰਗਰ ਦਾ ਫ਼ਾਇਦਾ ਉਠਾ ਸਕਣਗੇ । ਇਸ ਤੋਂ ਇਲਾਵਾ ਰੀਮਾ ਸੋਨੀ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਮਦਦ ਲਈ ਕਰੀਬ 250 ਔਰਤਾਂ ਅੱਗੇ ਆਈਆ ਨੇ ਜੋ ਕਿ ਮਾਸਕ ਬਣਾਉਣ ਵਿੱਚ ਮਦਦ ਕਰਨਗੀਆਂ । ਇਹ ਮਾਸਕ ਸਿਰਫ ਲੋੜਵੰਦਾ ਨੂੰ ਹੀ ਦਿੱਤਾ ਜਾਵੇਗਾ ਅਤੇ ਉਹ ਇਸ ਨੂੰ ਆਧਾਰ ਕਾਰਡ ਦਿਖਾ ਕੇ ਲੈ ਸਕਦੇ ਨੇ ।