Connect with us

Punjab

ਮਰਹੂਮ ਪੁੱਤ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ ਮਾਤਾ ਚਰਨ ਕੌਰ ਨੇ ਪਾਈ ਪੋਸਟ

Published

on

ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਮਾਤਾ ਚਰਨ ਕੌਰ ਨੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ, ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ।

ਪੁੱਤ ਨੂੰ ਯਾਦ ਕਰਦਿਆਂ ਲਿਖਿਆ:
“ਕੁਝ ਜ਼ਖਮ ਵਕਤ ਬੀਤਣ ਨਾਲ ਭਰਦੇ ਨਹੀਂ, ਸਗੋਂ ਹੋਰ ਗਹਿਰੇ ਹੋ ਜਾਂਦੇ ਨੇ… ਤੈਨੂੰ ਖੋਹਣ ਤੋਂ ਬਾਅਦ ਬੇਟਾ…”ਇਹ ਸ਼ਬਦ ਇਕ ਮਾਂ ਦੇ ਦਰਦ ਅਤੇ ਪੁੱਤ ਲਈ ਪਿਆਰ ਨੂੰ ਬਿਆਨ ਕਰਦੇ ਹਨ, ਜੋ ਸਮੇਂ ਦੇ ਨਾਲ ਘੱਟ ਨਹੀਂ ਹੋਇਆ।

ਮਾਤਾ ਚਰਨ ਕੌਰ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਸੰਵੇਦਨਾਵਾਂ ਜਤਾਈਆਂ ਜਾ ਰਹੀਆਂ ਹਨ। ਹਰ ਕੋਈ ਉਨ੍ਹਾਂ ਦੇ ਦੁੱਖ ‘ਚ ਸਾਂਝ ਪਾ ਰਿਹਾ ਹੈ।

ਮਾਤਾ ਚਰਨ ਕੌਰ ਨੇ ਲਿਖਿਆ :

ਆਸ ਉਮੀਦ ਸਭ ਮੁੱਕੀ ਪਈ ਏ, ਹਰ ਕੋਸ਼ਿਸ਼ ਵੀ ਟੁੱਟੀ ਪਈ ਏ, ਹੱਸਣੋ ਜਿਹੜੇ ਰਹਿੰਦੇ ਨਾ ਸੀ, ਹੁਣ ਉਹ ਆਦਤ ਭੁੱਲੀ ਪਈ ਏ, ਕਿਹਨੂੰ ਆਪਣਾ ਦੁੱਖ ਸੁਣਾਈਏ ਕਿੱਥੋਂ ਤੈਂਨੂੰ ਮੌੜ ਲੈ ਆਈਏ, ਕੌਣ ਕਰੇ ਸੁਣਵਾਈ ਸਾਡੀ ਹਕੂਮਤ ਸਾਰੀ ਵਿਕੀ ਪਈ ਏ, ਕੁਝ ਜਖ਼ਮ ਵਕਤ ਬੀਤਣ ਨਾਲ ਭਰਦੇ ਨਹੀ ਸਗੋਂ ਹੋਰ ਗਹਿਰੇ ਹੋ ਜਾਂਦੇ ਨੇ, ਤੇ ਤੈਨੂੰ ਖੋਣ ਤੋ ਬਾਅਦ ਬੇਟਾ, ਸਾਡਾ ਜਖ਼ਮ ਭਰਿਆ ਨਹੀ ਸਗੋਂ ਹਰ ਵਾਰ ਹੋਰ ਵੀ ਗਹਿਰਾ ਕੀਤਾ ਗਿਆ, ਹਰ ਵਾਰ ਵਿਸ਼ਵਾਸ ਤੋੜਿਆ ਗਿਆ ਹਰ ਵਾਰ ਸਾਨੂੰ ਅਜਿਹਾ ਮਹਿਸੂਸ ਕਰਵਾਇਆ ਗਿਆ ਕਿ ਰੱਬਾ! ਪੁੱਤ ਨੂੰ ਖੋਹਣ ਮਗਰੋਂ ਇਹ ਵੀ ਦੇਖਣਾ ਸੀ?ਮੈਂ ਅਕਸਰ ਪਰਮਾਤਮਾ ਨਾਲ ਗੱਲ ਕਰਦੀ ਇਹ ਹੀ ਕਹਿੰਦੀ ਆ ਕਿ ਆਖਿਰ ਕਦੋ ਤੱਕ ਅਸੀ ਸਹਿਣਾ ਹੈ?

ਫੇਰ ਰੱਬ ਜਵਾਬ ਨਹੀ ਦਿੰਦਾ ਚੁੱਪ ਰਹਿੰਦਾ ਏ, ਕਦੇ ਕਦੇ ਲੱਗਦਾ ਹੁੰਦਾ ਕਿ ਉਹ ਵੀ ਸ਼ਰਮਿੰਦਾ ਏ, ਮੇਰੇ ਅੱਗੇ ਮੇਰੇ ਸਵਾਲਾ ਦੇ ਜਵਾਬ ਨਹੀ ਦੇ ਪਾਉਂਦਾ…….
ਕਦੇ ਕਦੇ ਲੱਗਦਾ ਹੈ ਕਿ ਸਿਰਫ ਮੇਰਾ ਬੱਚਾ ਹੀ ਸਬ ਲਈ ਰੁਕਾਵਟ ਸੀ ਅੱਜ ਬੁਰੇ ਤੋ ਬੁਰੇ ਲੋਕ ਜ਼ਿੰਦਾ ਘੁੰਮਦੇ ਫਿਰਦੇ ਨੇ ਤੇ ਕਿ ਸਿਰਫ ਮੇਰਾ ਬੱਚਾ ਹੀ ਸਬ ਦੀਆ ਅੱਖਾਂ ਦਾ ਕਣ ਸੀ??