Haryana
ਨਾਮੀ ਨਸ਼ਾ ਤਸਕਰਾਂ ਨੂੰ ਸਿਰਸਾ ਤੋਂ ਕੀਤਾ ਗ੍ਰਿਫ਼ਤਾਰ

ਪੁਲਿਸ ਨੇ ਹਰਿਆਣਾ ਦੇ ਸਿਰਸਾ ‘ਚ ਦੋ ਵੱਡੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਤਸਕਰਾਂ ‘ਚੋਂ ਰਣਜੀਤ ਰਾਣਾ (ਚੀਤਾ) ਤੇ ਉਸ ਦੇ ਭਰਾ ਗਗਨਦੀਪ ਭੋਲਾ ਨੂੰ ਸਿਰਸਾ ਦੇ ਬੇਗੂ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਵਿਚੋਂ ਚੀਤਾ 532 ਕਿਲੋ ਹੈਰੋਇਨ ਮਾਮਲੇ ਵਿਚ ਲੁੜੀਂਦਾ ਸੀ। ਇਨੀਂ ਵੱਡੀ ਮਾਤਰਾ ਵਿਚ ਹੈਰੋਇਨ ਅਟਾਰੀ ਤੋਂ ਪਿਛਲੇ ਸਾਲ ਜੂਨ ਵਿਚ ਫੜੀ ਗਈ ਸੀ।

ਇਹ ਵਿਅਕਤੀ 2018-2019 ਵਿਚਕਾਰ ਆਈ.ਸੀ.ਪੀ. ਅੰਮ੍ਰਿਤਸਰ ਰਾਹੀਂ ਪਾਕਿਸਤਾਨ ਤੋਂ 6 ਪਹਾੜੀ ਲੂਣ ਦੀਆਂ ਖੇਪਾਂ ਲਿਆਉਣ ਦੇ ਬਹਾਨੇ ਭਾਰਤ ਵਿਚ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਸਪਲਾਈ ਕਰ ਰਹੇ ਸਨ।