Uncategorized
ਪਾਕਿਸਤਾਨੀ ਫੌਜ ਦੇ ਮੁਖੀ ਆਸਿਮ ਮੁਨੀਰ ਨੇ ਕਿਹਾ,”ਜੇ ਅਸੀਂ ਤਬਾਹ ਹੋ ਗਏ ਤਾਂ ਅੱਧੀ ਦੁਨੀਆ ਨੂੰ ਵੀ ਨਾਲ ਹੀ ਲੈ ਡੁੱਬਾਂਗੇ।”
ਅਮਰੀਕਾ ਦੇ ਦੌਰੇ ‘ਤੇ ਗਏ ਪਾਕਿਸਤਾਨੀ ਫੌਜ ਦੇ ਮੁਖੀ ਆਸਿਮ ਮੁਨੀਰ ਨੇ ਪਾਕਿਸਤਾਨ ਦੀ ਪਰਮਾਣੂ ਸਮਰੱਥਾ ਦਾ ਹਵਾਲਾ ਦਿੰਦਿਆਂ ਕਿਹਾ, “ਜੇ ਅਸੀਂ ਤਬਾਹ ਹੋ ਗਏ ਤਾਂ ਅੱਧੀ ਦੁਨੀਆ ਨੂੰ ਵੀ ਨਾਲ ਹੀ ਲੈ ਡੁੱਬਾਂਗੇ।” ਮੁਨੀਰ ਨੇ ਅਮਰੀਕਾ ਦੇ ਟੈਂਪਾ (ਫਲੋਰੀਡਾ) ‘ਚ ਇਕ ਪਾਕਿਸਤਾਨੀ ਨਾਗਰਿਕ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਇਹ ਗੱਲ ਆਖੀ। ਮੁਨੀਰ ਨੇ ਸਿੰਧ ਜਲ ਸੰਧੀ ਮੁਅੱਤਲ ਕੀਤੇ ਜਾਣ ਦੇ ਭਾਰਤ ਦੇ ਫ਼ੈਸਲੇ ‘ਤੇ ਵੀ ਸਵਾਲ ਚੁੱਕੇ। ਸੂਤਰਾਂ ਮੁਤਾਬਕ ਮੁਨੀਰ ਨੇ ਕਿਹਾ, “ਅਸੀਂ ਭਾਰਤ ਵੱਲੋਂ ਡੈਮ ਬਣਾਏ ਜਾਣ ਦੀ ਉਡੀਕ ਕਰ ਰਹੇ ਹਾਂ ਅਤੇ ਜਦੋਂ ਉਹ ਇਹ ਬਣਾ ਲਵੇਗਾ ਤਾਂ ਅਸੀਂ ਉਸ ਨੂੰ 10 ਮਿਜ਼ਾਈਲਾਂ ਨਾਲ ਤਬਾਹ ਕਰ ਦੇਵਾਂਗੇ।” ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਮਗਰੋਂ ਮੁਨੀਰ ਦਾ ਇਹ ਅਮਰੀਕਾ ਦਾ ਦੂਜਾ ਦੌਰਾ ਹੈ। ਇਸ ਤੋਂ ਪਹਿਲਾਂ ਉਹ ਜੂਨ ‘ਚ ਅਮਰੀਕਾ ਗਏ ਸਨ ਜਦੋਂ ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ।
ਭਾਰਤ ਪਾਕਿਸਤਾਨ ਵਿਚਾਲੇ ਜੋ ਸਿੰਧ ਜਲ ਸੰਧੀ ਸੀ,,, ਉਸ ਸੰਧੀ ਨੂੰ ਬੀਤੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨਾਲ ਇਹ ਸੰਧੀ ਨੂੰ ਤੋੜਨ ਨੂੰ ਲੈ ਕੇ ਗੱਲ ਕਹੀ ਸੀ,,, ਜਿਸ ਦੇ ਜਵਾਬ ‘ਚ ਪਾਕਿਸਤਾਨ ਦੇ ਆਰਮੀ ਚੀਫ ਆਸਿਫ ਮੁਨੀਰ ਨੇ ਭਾਰਤ ਨੂੰ ਗਿੱਦੜ ਧਮਕੀ ਦਿਤੀ ਗਈ,,,, ਮੁਨੀਰ ਨੇ ਸਿੰਧ ਜਲ ਸੰਧੀ ਮੁਅੱਤਲ ਕੀਤੇ ਜਾਣ ਦੇ ਭਾਰਤ ਦੇ ਫ਼ੈਸਲੇ ‘ਤੇ ਵੀ ਸਵਾਲ ਚੁੱਕੇ। ਸੂਤਰਾਂ ਮੁਤਾਬਕ ਮੁਨੀਰ ਨੇ ਕਿਹਾ, “ਅਸੀਂ ਭਾਰਤ ਵੱਲੋਂ ਡੈਮ ਬਣਾਏ ਜਾਣ ਦੀ ਉਡੀਕ ਕਰ ਰਹੇ ਹਾਂ ਅਤੇ ਜਦੋਂ ਉਹ ਡੈਮ ਬਣਾ ਲੇਣਗੇ ਤਾਂ ਅਸੀਂ ਉਸ ਨੂੰ 10 ਮਿਜ਼ਾਈਲਾਂ ਨਾਲ ਤਬਾਹ ਕਰ ਦੇਵਾਂਗੇ” ,,, ਸਿੰਧੂ ਨਦੀ ਭਾਰਤੀਆਂ ਦੀ ਪਰਿਵਾਰਕ ਜਾਇਦਾਦ ਨਹੀਂ ਹੈ,,, ਇਸ ਦੌਰਾਨ ਮੁਨੀਰ ਨੇ ਅਮਰੀਕਾ ਦੇ ਫੌਜੀ ਅਤੇ ਸਿਆਸੀ ਆਗੂਆਂ ਨਾਲ ਮੀਟਿੰਗਾਂ ਵੀ ਕੀਤੀਆਂ

