National
ਪ੍ਰਯਾਗਰਾਜ ਦੇ ਹਰ ਰੂਟ ‘ਤੇ ਹਜ਼ਾਰਾਂ ਵਾਹਨ !
![](https://worldpunjabi.tv/wp-content/uploads/2025/02/JGJ.jpg)
PRYAGRAJ : ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਮਹਾਕੁੰਭ ਵਿੱਚ ਭਾਰੀ ਭੀੜ ਹੈ। ਐਤਵਾਰ ਹੋਣ ਕਾਰਨ ਲੋਕ ਸੰਗਮ ਸਮਾਗਮ ਲਈ ਵੱਡੀ ਗਿਣਤੀ ‘ਚ ਪ੍ਰਯਾਗਰਾਜ ਪਹੁੰਚੇ। ਅਜਿਹੇ ‘ਚ ਪ੍ਰਯਾਗਰਾਜ ਦੇ ਸਾਰੇ ਪ੍ਰਵੇਸ਼ ਮਾਰਗਾਂ ‘ਤੇ ਭਾਰੀ ਟ੍ਰੈਫ਼ਿਕ ਜਾਮ ਹੈ।
ਹਜ਼ਾਰਾਂ ਸ਼ਰਧਾਲੂ ਘੰਟਿਆਂ ਬੱਧੀ 10 ਤੋਂ 15 ਕਿਲੋਮੀਟਰ ਤੱਕ ਟ੍ਰੈਫ਼ਿਕ ਜਾਮ ਵਿੱਚ ਫਸੇ ਰਹੇ। ਭੁੱਖ-ਪਿਆਸ ਤੋਂ ਪ੍ਰੇਸ਼ਾਨ ਲੋਕ ਟ੍ਰੈਫਿਕ ਜਾਮ ਦੂਰ ਹੋਣ ਦੀ ਉਡੀਕ ਕਰ ਰਹੇ ਹਨ। ਲਖਨਊ, ਵਾਰਾਣਸੀ, ਕਾਨਪੁਰ, ਜੌਨਪੁਰ ਅਤੇ ਰੀਵਾ ਤੋਂ ਪ੍ਰਯਾਗਰਾਜ ਜਾਣ ਵਾਲੀਆਂ ਸੜਕਾਂ ‘ਤੇ ਵਾਹਨ ਚੱਲ ਰਹੇ ਹਨ। ਕੁੱਲ ਮਿਲਾ ਕੇ ਪੂਰੇ ਸ਼ਹਿਰ ਵਿੱਚ ਐਮਰਜੈਂਸੀ ਦੀ ਸਥਿਤੀ ਬਣੀ ਹੋਈ।
ਸਪਾ ਮੁਖੀ ਅਖਿਲੇਸ਼ ਯਾਦਵ ਨੇ ਯੋਗੀ ਸਰਕਾਰ ਨੂੰ ਇਸ ਸਥਿਤੀ ਨਾਲ ਤੁਰੰਤ ਨਜਿੱਠਣ ਦੀ ਸਲਾਹ ਦਿੱਤੀ ਹੈ। ਵਾਰਾਣਸੀ ਤੋਂ ਪ੍ਰਯਾਗਰਾਜ ਤੱਕ ਦੇ ਸਾਰੇ ਰਸਤਿਆਂ ‘ਤੇ ਬੈਰੀਅਰ ਲਗਾਏ ਗਏ ਹਨ। ਇਸ ਮਾਰਗ ’ਤੇ ਲੱਗਭਗ 50 ਹਜ਼ਾਰ ਵਾਹਨ ਜਾਮ ’ਚ ਫਸੇ ਹੋਏ ਹਨ। 5 ਤੋਂ 10 ਕਿਲੋਮੀਟਰ ਪੈਦਲ ਚੱਲਣ ‘ਚ 8 ਤੋਂ 10 ਘੰਟੇ ਲੱਗਦੇ ਹਨ। ਲਖਨਊ ਤੋਂ ਪ੍ਰਤਾਪਗੜ੍ਹ ਅਤੇ ਪ੍ਰਯਾਗਰਾਜ ਤੱਕ ਸੜਕਾਂ ‘ਤੇ 30 ਕਿਲੋਮੀਟਰ ਤੋਂ ਵੱਧ ਦਾ ਜਾਮ ਹੈ।ਹਾਲਾਤ ਇਹ ਹਨ ਕਿ ਲਖਨਊ ਤੋਂ ਨਿਕਲਣ ਵਾਲੇ ਲੋਕ 15 ਘੰਟੇ ਦੇ ਅੰਦਰ ਵੀ ਪ੍ਰਯਾਗਰਾਜ ਨਹੀਂ ਪਹੁੰਚ ਸਕੇ। ਕੌਸ਼ਾਂਬੀ ਵਿੱਚ 20 ਹਜ਼ਾਰ ਤੋਂ ਵੱਧ ਵਾਹਨ ਜਾਮ ਵਿੱਚ ਫਸੇ ਹੋਏ ਹਨ। ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਬੈਰੀਕੇਡ ਲਗਾਏ ਗਏ ਹਨ, ਜਿਸ ਕਾਰਨ ਸਥਿਤੀ ਬਦਤਰ ਬਣੀ ਹੋਈ ਹੈ।