India
ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਜ਼ਰੂਰੀ ਖ਼ਬਰ !
ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਨਵੇਂ ਰੇਟ ਜਾਰੀ ਕੀਤੇ ਗਏ ਹਨ। ਜਲੰਧਰ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ, 24 ਕੈਰੇਟ ਸੋਨੇ ਦੀ ਕੀਮਤ 131,500 ਰੁਪਏ ਦਰਜ ਕੀਤੀ ਗਈ ਹੈ, ਜਦੋਂ ਕਿ ਸੋਮਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ 131,600 ਰੁਪਏ ਦਰਜ ਕੀਤੀ ਗਈ ਸੀ।
ਜਦੋਂ ਕਿ 22 ਕੈਰੇਟ ਸੋਨਾ ਅੱਜ 122,300 ਰੁਪਏ ‘ਤੇ ਹੈ। ਚਾਂਦੀ ਦੀ ਗੱਲ ਕਰੀਏ ਤਾਂ 23k ਚਾਂਦੀ ਅੱਜ 128,300 ਰੁਪਏ ਦਰਜ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਰਿਕਾਰਡ ਉੱਚਾ ਬਣਾਉਣ ਤੋਂ ਬਾਅਦ, ਅੱਜ (2 ਦਸੰਬਰ) ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਥੋੜ੍ਹੀ ਗਿਰਾਵਟ ਆਈ ਹੈ। ਅੱਜ, MCX ‘ਤੇ 10 ਗ੍ਰਾਮ ਸੋਨੇ ਦੀ ਕੀਮਤ 1,30,294 ਰੁਪਏ ਹੈ। ਚਾਂਦੀ ਦੀ ਕੀਮਤ 1.69 ਪ੍ਰਤੀਸ਼ਤ ਡਿੱਗ ਕੇ 1,78,956 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
